ਫਿਲਪੀਨਜ਼ ਨੇ ਵਿਵਾਦਤ ਟਾਪੂ ’ਤੇ ਸਾਮਾਨ ਭੇਜਿਆ
ਚੀਨ ਦੀਆਂ ਚਿਤਾਵਨੀਆਂ ਨਜ਼ਰਅੰਦਾਜ਼ ਕਰਦਿਆਂ ਫਿਲਪੀਨਜ਼ ਦੀ ਫ਼ੌਜ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਤ ਟਾਪੂ ’ਤੇ ਸਥਿਤ ਆਪਣੀ ਫ਼ੌਜੀ ਚੌਕੀ ਲਈ ਭੋਜਨ, ਈਂਧਨ ਅਤੇ ਨਵੇਂ ਜਵਾਨਾਂ ਦੀ ਸਫਲਤਾਪੂਰਵਕ ਤਾਇਨਾਤੀ ਕੀਤੀ। ਫਿਲਪੀਨਜ਼ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸ਼ੁੱਕਰਵਾਰ...
Advertisement
ਚੀਨ ਦੀਆਂ ਚਿਤਾਵਨੀਆਂ ਨਜ਼ਰਅੰਦਾਜ਼ ਕਰਦਿਆਂ ਫਿਲਪੀਨਜ਼ ਦੀ ਫ਼ੌਜ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਤ ਟਾਪੂ ’ਤੇ ਸਥਿਤ ਆਪਣੀ ਫ਼ੌਜੀ ਚੌਕੀ ਲਈ ਭੋਜਨ, ਈਂਧਨ ਅਤੇ ਨਵੇਂ ਜਵਾਨਾਂ ਦੀ ਸਫਲਤਾਪੂਰਵਕ ਤਾਇਨਾਤੀ ਕੀਤੀ। ਫਿਲਪੀਨਜ਼ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸ਼ੁੱਕਰਵਾਰ ਨੂੰ ਚੀਨੀ ਤੱਟ ਰੱਖਿਅਕਾਂ ਅਤੇ ਹੋਰ ਜਹਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਪੂਰੀ ਹੋਈ। ਅਧਿਕਾਰੀਆਂ ਅਨੁਸਾਰ ਅਮਰੀਕਾ ਜਾਂ ਹੋਰ ਵਿਦੇਸ਼ੀ ਤਾਕਤਾਂ ਨੂੰ ਸੰਭਾਵੀ ਡਰੋਨ ਨਿਗਰਾਨੀ ਤੋਂ ਰੋਕਣ ਲਈ ਇਸ ਸਪਲਾਈ ਮਿਸ਼ਨ ਦੌਰਾਨ ਚੀਨੀ ਜਹਾਜ਼ਾਂ ਨੇ ਇਲਾਕੇ ਵਿੱਚ ਸੰਚਾਰ ਸੇਵਾਵਾਂ ਜਾਮ ਕਰ ਦਿੱਤੀਆਂ ਸਨ।
Advertisement
Advertisement
×

