DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Paris ਪੈਰਿਸ ਦੀ ਸੀਨ ਨਦੀ 1923 ਤੋਂ ਬਾਅਦ ਪਹਿਲੀ ਵਾਰ ਤੈਰਾਕੀ ਲਈ ਖੋਲ੍ਹੀ

ਲੋਕਾਂ ਵੱਲੋਂ ਸਵਾਗਤ
  • fb
  • twitter
  • whatsapp
  • whatsapp
Advertisement

ਪੈਰਿਸ, 5 ਜੁਲਾਈ

Paris opens river Seine for public swimming for first time since 1923ਇੱਥੋਂ ਦੀ ਸੀਨ ਨਦੀ ਨੂੰ ਤੈਰਾਕੀ ਲਈ ਖੋਲ੍ਹ ਦਿੱਤਾ ਗਿਆ ਹੈ। ਇਹ 1923 ਤੋਂ ਬਾਅਦ ਪਹਿਲੀ ਵਾਰ ਹੈ ਕਿ ਇਸ ਨਦੀ ਨੂੰ ਤੈਰਾਕੀ ਲਈ ਖੋਲ੍ਹਿਆ ਗਿਆ ਹੈ। ਪਿਛਲੇ ਸਾਲ ਪੈਰਿਸ ਓਲੰਪਿਕ ਲਈ ਇਸ ਦੀ ਵੱਡੇ ਪੱਧਰ ’ਤੇ ਸਫਾਈ ਕਰਵਾਈ ਗਈ ਸੀ।

Advertisement

ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਸੀਨ ਦੇ ਕਿਨਾਰੇ ਤਿੰਨ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਤੈਰਾਕ 31 ਅਗਸਤ ਤੱਕ ਰੋਜ਼ਾਨਾ ਤੈਰ ਸਕਦੇ ਹਨ ਜਿਸ ਲਈ 1,000 ਤੋਂ ਵੱਧ ਤੈਰਾਕਾਂ ਲਈ ਪ੍ਰਬੰਧ ਕਰ ਦਿੱਤੇ ਗਏ ਹਨ। ਬ੍ਰਾਜ਼ੀਲ ਦੀ ਮੂਲ ਵਾਸੀ ਤੇ ਪੈਰਿਸ ਵਿਚ ਰਹਿਣ ਵਾਲੀ 24 ਸਾਲਾ ਵਿਕਟੋਰੀਆ ਕੌਨਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਈਫਲ ਟਾਵਰ ਦੇ ਨੇੜੇ ਪਾਣੀ ਵਿੱਚ ਤੈਰਾਂਗੀ।’ ਇਹੋ ਜਿਹੇ ਵਿਚਾਰ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਕਰਦਿਆਂ ਇਸ ਨੂੰ ਵਧੀਆ ਉਪਰਾਲਾ ਦੱਸਿਆ।

Advertisement
×