Advertisement
ਪੈਰਿਸ, 7 ਅਗਸਤ
ਪੈਰਿਸ ਓਲੰਪਿਕ ਫਾਇਨਲ ’ਚ ਪੁੱਜਣ ਵਾਲੀ ਖਿਡਾਰਣ ਵਿਨੇਸ਼ ਫੋਗਾਟ ਸਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਹਿਲਾ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਪਹਿਲਾਂ ਉਸਦਾ ਭਾਰ ਜ਼ਿਆਦਾ ਪਾਇਆ ਗਿਆ ਹੈ। ਵਿਨੇਸ਼ ਨੇ ਮੰਗਲਵਾਰ ਨੂੰ ਇਸ ਈਵੈਂਟ ਦੇ ਗੋਲਡ ਮੈਡਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਇੱਕ ਭਾਰਤੀ ਕੋਚ ਨੇ ਕਿਹਾ, "ਅੱਜ ਸਵੇਰੇ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਨਿਯਮਾਂ ਅਨੁਸਾਰ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।" ਇਸ ਦੇ ਨਾਲ ਹੀ ਭਾਰਤ ਦੇ ਰੈਸਲਿੰਗ ’ਚ ਸੋਨ ਤਗਮਾ ਜਿੱਤਣ ਦੀ ਆਸ ’ਤੇ ਪਾਣੀ ਫਿਰ ਗਿਆ ਹੈ। ਪੀਟੀਆਈ
Advertisement
Advertisement
Advertisement
×