ਪਾਕਿ ਸੁਰੱਖਿਆ ਬਲਾਂ ਨੇ 15 ਅਤਿਵਾਦੀ ਮਾਰੇ
ਪਾਕਿਸਤਾਨ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪਾਕਿ ਦੇ ਉੱਤਰ-ਪੱਛਮੀ ਇਲਾਕੇ ਵਿੱਚ ਕਾਰਵਾਈ ਕਰਦਿਆਂ ਤਹਿਰੀਕ-ਏ-ਤਾਲਿਬਾਨ (ਟੀ ਟੀ ਪੀ) ਨਾਲ ਜੁੜੇ 15 ਅਤਿਵਾਦੀ ਮਾਰ ਮੁਕਾਏ ਹਨ। ਕਾਰਵਾਈ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖ਼ਾਨ ਤੇ ਉੱਤਰੀ ਵਜ਼ੀਰਿਸਤਾਨ ਵਿੱਚ ਕੀਤੀ...
Advertisement
ਪਾਕਿਸਤਾਨ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪਾਕਿ ਦੇ ਉੱਤਰ-ਪੱਛਮੀ ਇਲਾਕੇ ਵਿੱਚ ਕਾਰਵਾਈ ਕਰਦਿਆਂ ਤਹਿਰੀਕ-ਏ-ਤਾਲਿਬਾਨ (ਟੀ ਟੀ ਪੀ) ਨਾਲ ਜੁੜੇ 15 ਅਤਿਵਾਦੀ ਮਾਰ ਮੁਕਾਏ ਹਨ। ਕਾਰਵਾਈ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖ਼ਾਨ ਤੇ ਉੱਤਰੀ ਵਜ਼ੀਰਿਸਤਾਨ ਵਿੱਚ ਕੀਤੀ ਗਈ। ਡੇਰਾ ਇਸਮਾਈਲ ਖ਼ਾਨ ਦੇ ਕੁਲਾਚੀ ਵਿੱਚ ਛਾਪਿਆਂ ਦੌਰਾਨ ਮੁੱਖ ਮੁਲਜ਼ਮ ਆਲਮ ਮਹਿਸੂਦ ਸਣੇ ਟੀ ਟੀ ਪੀ ਨਾਲ ਜੁੜੇ 10 ਅਤਿਵਾਦੀ ਮਾਰੇ ਗਏ; ਉੱਤਰੀ ਵਜ਼ੀਰਿਸਤਾਨ ਦੇ ਦੱਤਾ ਖੇਲ ਵਿੱਚ ਪੰਜ ਨੂੰ ਢੇਰ ਕੀਤਾ ਗਿਆ। ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ਼ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।
Advertisement
Advertisement
×

