Twelve Pakistan soldiers killed in militants' ambushਉੱਤਰ-ਪੱਛਮੀ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਵਲੋਂ ਫੌਜੀ ਕਾਫਲੇ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ਕਾਰਨ ਬਾਰਾਂ ਫੌਜੀ ਮਾਰੇ ਗਏ।
ਇਹ ਫੌਜੀ ਵਾਹਨਾਂ ਵਿੱਚ ਜਾ ਰਹੇ ਸਨ ਜਦੋਂ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ ਵਜ਼ੀਰਿਸਤਾਨ ਦੇ ਪਹਾੜੀ ਬਦਰ ਖੇਤਰ ਵਿੱਚ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਫੌਜ ਨੇ ਕਿਹਾ ਕਿ ਇਸ ਗੋਲੀਬਾਰੀ ਵਿੱਚ 12 ਫੌਜੀ ਅਤੇ 13 ਦਹਿਸ਼ਤਗਰਦ ਮਾਰੇ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਚਾਰ ਆਮ ਲੋਕ ਜ਼ਖਮੀ ਹੋਏ ਹਨ।
Advertisement
ਪਾਕਿਸਤਾਨੀ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਫੌਜੀਆਂ ਕੋਲੋਂ ਹਥਿਆਰ ਅਤੇ ਡਰੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ।
Advertisement
ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਮਲੇ ਕਾਰਨ ਕਈ ਘੰਟੇ ਹੈਲੀਕਾਪਟਰ ਉਡਦੇ ਦੇਖੇ ਗਏ।
Advertisement
×

