ਪਾਕਿਸਤਾਨ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਹਮਾਇਤ
ਪਾਕਿਸਤਾਨ ਨੇ ਅੱਜ ਸ਼ਾਂਤੀਪੂਰਨ ਮਕਸਦ ਲਈ ਪ੍ਰਮਾਣੂ ਸਮੱਰਥਾ ਵਿਕਸਿਤ ਕਰਨ ਦੇ ਇਰਾਨ ਦੇ ਅਧਿਕਾਰ ਦੀ ਹਮਾਇਤ ਕੀਤੀ ਅਤੇ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਬੀਤੇ ਦਿਨ ਇਸਲਾਮਾਬਾਦ ਪੁੱਜੇ ਇਰਾਨੀ ਰਾਸ਼ਟਰਪਤੀ...
Advertisement
ਪਾਕਿਸਤਾਨ ਨੇ ਅੱਜ ਸ਼ਾਂਤੀਪੂਰਨ ਮਕਸਦ ਲਈ ਪ੍ਰਮਾਣੂ ਸਮੱਰਥਾ ਵਿਕਸਿਤ ਕਰਨ ਦੇ ਇਰਾਨ ਦੇ ਅਧਿਕਾਰ ਦੀ ਹਮਾਇਤ ਕੀਤੀ ਅਤੇ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਬੀਤੇ ਦਿਨ ਇਸਲਾਮਾਬਾਦ ਪੁੱਜੇ ਇਰਾਨੀ ਰਾਸ਼ਟਰਪਤੀ ਮਸੂਦ ਪੈਜੇਸ਼ਕੀਅਨ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸ਼ਰੀਫ ਨੇ ਕਿਹਾ ਕਿ ਇਰਾਨ ਨੂੰ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਦਾ ਅਧਿਕਾਰ ਹੈ ਜੋ ਇਜ਼ਰਾਈਲ ਨਾਲ ਚੱਲ ਰਹੇ ਤਣਾਅ ਦਾ ਕੇਂਦਰ ਰਿਹਾ ਹੈ। ਉਨ੍ਹਾਂ ਕਿਹਾ, ‘ਪਾਕਿਸਤਾਨ ਸ਼ਾਂਤੀਪੂਰਨ ਪ੍ਰਮਾਣੂ ਊਰਜਾ ਹਾਸਲ ਕਰਨ ਲਈ ਇਰਾਨ ਦੇ ਨਾਲ ਖੜ੍ਹਾ ਹੈ।’ ਦਿਲਚਸਪ ਗੱਲ ਇਹ ਹੈ ਕਿ ਸ਼ਰੀਫ ਦੀ ਇਹ ਟਿੱਪਣੀ ਇਰਾਨ ਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਦਰਮਿਆਨ ਆਈ ਹੈ ਜਿਸ ਨੇ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਕਿਸਤਾਨ ਨੂੰ ‘ਇੱਕ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ’ ਐਲਾਨਿਆ ਹੈ।
Advertisement
Advertisement
×