ਪਾਕਿਸਤਾਨ:ਬੱਸ ਖੱਡ ’ਚ ਡਿੱਗਣ ਕਾਰਨ ਛੇ ਦੀ ਮੌਤ, 27 ਜ਼ਖਮੀ
ਇਸਲਾਮਾਬਾਦ, 14 ਜੁਲਾਈ ਐਤਵਾਰ ਨੂੰ ਚੱਕਰੀ ਇੰਟਰਚੇਂਜ ਨੇੜੇ ਇੱਕ ਮੁਲਤਾਨ ਜਾ ਰਹੀ ਯਾਤਰੀ ਬੱਸ ਪਲਟ ਕੇ ਖੱਡ ਵਿੱਚ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਡਾਨ ਨਿਊਜ਼ ਨੇ ਨੈਸ਼ਨਲ ਹਾਈਵੇਜ਼...
Advertisement
ਇਸਲਾਮਾਬਾਦ, 14 ਜੁਲਾਈ
ਐਤਵਾਰ ਨੂੰ ਚੱਕਰੀ ਇੰਟਰਚੇਂਜ ਨੇੜੇ ਇੱਕ ਮੁਲਤਾਨ ਜਾ ਰਹੀ ਯਾਤਰੀ ਬੱਸ ਪਲਟ ਕੇ ਖੱਡ ਵਿੱਚ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ।
ਡਾਨ ਨਿਊਜ਼ ਨੇ ਨੈਸ਼ਨਲ ਹਾਈਵੇਜ਼ ਐਂਡ ਮੋਟਰਵੇਅ ਪੁਲੀਸ (NHMP) ਅਤੇ ਰੈਸਕਿਊ 1122 ਦੇ ਹਵਾਲੇ ਨਾਲ ਦੱਸਿਆ ਕਿ ਹਾਜੀ ਅਬਦੁਲ ਸੱਤਾਰ ਕੰਪਨੀ ਦੁਆਰਾ ਚਲਾਈ ਜਾ ਰਹੀ ਇਕ ਬੱਸ ਰਾਵਲਪਿੰਡੀ ਤੋਂ ਮੁਲਤਾਨ ਜਾ ਰਹੀ ਸੀ, ਜਿਸ ਵਿੱਚ 41 ਯਾਤਰੀ ਸਵਾਰ ਸਨ। ਐਤਵਾਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਚੱਕਰੀ ਇੰਟਰਚੇਂਜ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਵਾਹਨ ਸੜਕ ਤੋਂ ਉਤਰ ਗਿਆ ਅਤੇ ਇੱਕ ਖੱਡ ਵਿੱਚ ਜਾ ਡਿੱਗਿਆ। ਹਾਦਸੇ ਵਿਚ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਡਾਨ ਨੇ NHMP ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਮੀਂਹ ਕਾਰਨ ਸੜਕ ਤਿਲਕਣੀ ਸੀ ਅਤੇ ਖਤਰਨਾਕ ਹਾਲਾਤਾਂ ਦੇ ਬਾਵਜੂਦ ਡਰਾਈਵਰ ਦੀ ਲਾਪਰਵਾਹੀ ਹਾਦਸੇ ਦਾ ਮੁੱਖ ਕਾਰਨ ਬਣੀ। ਇਸ ਦੌਰਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਪਰ ਉਸ ’ਤੇ ਕੇਸ ਦਰਜ ਕੀਤਾ ਗਿਆ ਹੈ। -ਏਐੱਨਆਈ
Advertisement
Advertisement
×