ਪਾਕਿਸਤਾਨ: ਪਖਤੂਨਖਵਾ ’ਚ ਦਹਿਸ਼ਤਗਰਦਾਂ ਵੱਲੋਂ ਸੱਤ ਸੁਰੱਖਿਆ ਜਵਾਨਾਂ ਦੀ ਹੱਤਿਆ
Militants kill 7 security personnel in Pakistan's KPK
Advertisement
ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਦਹਿਸ਼ਤਗਰਦਾਂ ਖਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਘੱਟ ਘੱਟ ਸੁਰੱਖਿਆ ਜਵਾਨ ਮਾਰੇ ਗਏ ਅਤੇ 14 ਜ਼ਖ਼ਮੀ ਹੋ ਗਏ। ਇੱਕ ਸਥਾਨਕ ਆਗੂ ਨੇ ਅੱਜ ਇਹ ਜਾਣਕਾਰੀ ਦਿੱਤੀ।
Dir Lower ਵਿੱਚ ਪਾਕਿਸਤਾਨ ਮੁਸਲਿਮ ਨਵਾਜ਼ (PMLN) ਦੇ ਸੀਨੀਅਰ ਆਗੂ ਮਲਿਕ ਨੌਮਾਨ ਖ਼ਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਖਾਨ ਨੇ ਕਿਹਾ ਕਿ ਅੱਜ ਦੁਪਹਿਰੇ ਅਰਧ ਸੈਨਿਕ ਬਲ ਦੀਰ ਸਕਾਊਟਸ ਦੇ headquarters ਵਿੱਚ ਸੈਨਿਕਾਂ ਦੇ ਸਮੂਹਿਕ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ, ਜਿਸ ਵਿੱਚ ਉਹ ਸ਼ਾਮਲ ਹੋਏ।
Advertisement
ਪੁਲੀਸ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਲੋਅਰ ਦੀਰ ਜ਼ਿਲ੍ਹੇ ਦੇ ਪਹਾੜੀ ਸਰ ਬੰਦਾ, ਮੈਦਾਨ Sar Banda, Maidan ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਮਗਰੋਂ ਇਹ ਝੜਪਾਂ ਹੋਈਆਂ।
ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦਾ ਭਾਰੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ।
.
Advertisement
×