ਪਾਕਿ: ਬਲੋਚਿਸਤਾਨ ’ਚ ਪੰਜ ਅਤਿਵਾਦੀ ਹਲਾਕ
ਕਰਾਚੀ, 30 ਅਗਸਤ ਬਲੋਚਿਸਤਾਨ ਪਿਛਲੇ ਹਫਤੇ ਹੋਏ ਦਹਿਸ਼ਤੀ ਹਮਲਿਆਂ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖ਼ੁਫੀਆ ਆਧਾਰ ’ਤੇ ਚੱਲ ਰਹੀਆਂ ਕਾਰਵਾਈਆਂ ’ਚ ਇਕ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ ਘੱਟੋ-ਘੱਟ ਪੰਜ ਅਤਿਵਾਦੀ ਹਲਾਕ ਹੋ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਗੜਬੜ ਵਾਲੇ...
Advertisement
ਕਰਾਚੀ, 30 ਅਗਸਤ
ਬਲੋਚਿਸਤਾਨ ਪਿਛਲੇ ਹਫਤੇ ਹੋਏ ਦਹਿਸ਼ਤੀ ਹਮਲਿਆਂ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖ਼ੁਫੀਆ ਆਧਾਰ ’ਤੇ ਚੱਲ ਰਹੀਆਂ ਕਾਰਵਾਈਆਂ ’ਚ ਇਕ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ ਘੱਟੋ-ਘੱਟ ਪੰਜ ਅਤਿਵਾਦੀ ਹਲਾਕ ਹੋ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਗੜਬੜ ਵਾਲੇ ਪ੍ਰਾਂਤ ਬਲੋਚਿਸਤਾਨ ਵਿੱਚ ਹੋਏ ਘੱਟੋ-ਘੱਟ ਚਾਰ ਦਹਿਸ਼ਤੀ ਹਮਲਿਆਂ ਦੀ ਜ਼ਿੰਮੇਵਾਰੀ ਇਕ ਪਾਬੰਦੀਸ਼ੁਦਾ ਵੱਖਵਾਦੀ ਜਥੇਬੰਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਲਏ ਜਾਣ ਮਗਰੋਂ ਸੁਰੱਖਿਆ ਬਲਾਂ ਨੇ ਇਹ ਕਾਰਵਾਈਆਂ ਸ਼ੁਰੂ ਕੀਤੀਆਂ ਸਨ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇਕ ਬਿਆਨ ਰਾਹੀਂ ਦੱਸਿਆ ਕਿ 29-30 ਦੀ ਦਰਮਿਆਨੀ ਰਾਤ ਨੂੰ ਕਛ, ਪੰਜਗੁਰ ਅਤੇ ਜ਼ੋਬ੍ਹ ਜ਼ਿਲ੍ਹਿਆਂ ਵਿੱਚ ਕੀਤੀਆਂ ਤਿੰਨ ਕਾਰਵਾਈ ਦੌਰਾਨ ਪੰਜ ਅਤਿਵਾਦੀ ਮਾਰ ਮੁਕਾਏ। -ਪੀਟੀਆਈ
Advertisement
Advertisement
×