DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਵੱਲੋਂ ਜੈਸ਼ੰਕਰ ਦੇ ਦੌਰੇ ਦੌਰਾਨ ਦੁਵੱਲੀ ਗੱਲਬਾਤ ਦੀ ਸੰਭਾਵਨਾ ਰੱਦ

ਇਸਲਾਮਾਬਾਦ, 7 ਅਕਤੂਬਰ Pakistan rules out talks with India on bilateral issues during Jaishankar's visit  ਪਾਕਿਸਤਾਨ ਨੇ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਆਗਾਮੀ ਇਸਲਾਮਾਬਾਦ ਦੌਰੇ ਦੌਰਾਨ ਭਾਰਤ ਨਾਲ ਦੁਵੱਲੇ...
  • fb
  • twitter
  • whatsapp
  • whatsapp
Advertisement

ਇਸਲਾਮਾਬਾਦ, 7 ਅਕਤੂਬਰ

Pakistan rules out talks with India on bilateral issues during Jaishankar's visit  ਪਾਕਿਸਤਾਨ ਨੇ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਆਗਾਮੀ ਇਸਲਾਮਾਬਾਦ ਦੌਰੇ ਦੌਰਾਨ ਭਾਰਤ ਨਾਲ ਦੁਵੱਲੇ ਮੁੱਦਿਆਂ ’ਤੇ ਗੱਲਬਾਤ ਹੋਣ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਇਸਲਾਮਾਬਾਦ ਵਿੱਚ ਹੋਣ ਵਾਲੇ ਐੱਸਸੀਓ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਵਾਲੇ ਵਫ਼ਦ ਦੀ ਅਗਵਾਈ ਜੈਸ਼ੰਕਰ ਕਰਨਗੇ। ਹਾਲਾਂਕਿ, ਜੈਸ਼ੰਕਰ ਨੇ ਵੀ ਪਹਿਲਾਂ ਹੀ ਇਸ ਦੌਰੇ ਦੌਰਾਨ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਦੁਵੱਲੇ ਮੁੱਦੇ ’ਤੇ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਸੀ।

Advertisement

ਇਸ ਸਬੰਧੀ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਤਰਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸਲਾਮਾਬਾਦ ਵਿੱਚ 15 ਤੇ 16 ਅਕਤੂਬਰ ਨੂੰ ਐੱਸਸੀਓ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ 23ਵੀਂ ਕੌਂਸਲ ਕਰਵਾਈ ਜਾਵੇਗੀ। ਇਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੁਵੱਲੀ ਗੱਲਬਾਤ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਦੇ ਬਿਆਨ ਆਪਣੇ ਆਪ ਵਿੱਚ ਸਭ ਕੁਝ ਕਹਿ ਰਹੇ ਹਨ। -ਪੀਟੀਆਈ

Advertisement
×