Pakistan 11 military personnel killed: ਫੌਜੀ ਸੰਘਰਸ਼ ਵਿੱਚ 11 ਜਵਾਨਾਂ ਦੀ ਮੌਤ, 78 ਜ਼ਖ਼ਮੀ: ਪਾਕਿਸਤਾਨ
40 ਆਮ ਨਾਗਰਿਕਾਂ ਦੇ ਵੀ ਮਾਰੇ ਜਾਣ ਦਾ ਦਾਅਵਾ
@adgpi ਵੱਲੋਂ X ਰਾਹੀਂ ਪੋਸਟ ਕੀਤੇ ਗਏ ਇੱਕ ਵੀਡੀਓ ਦਾ ਸਕ੍ਰੀਨਗ੍ਰੈਬ ਵਿੱਚ, ਭਾਰਤੀ ਫੌਜ ਨੇ ਇੱਕ ਪਾਕਿਸਤਾਨੀ ਨਿਸ਼ਾਨੇ ਨੂੰ ਬੇਅਸਰ ਕਰ ਦਿੱਤਾ।(PTI ਫੋਟੋ)
Advertisement
ਇਸਲਾਮਾਬਾਦ, 13 ਮਈ
ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫੌਜੀ ਸੰਘਰਸ਼ ਵਿੱਚ ਉਸ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ। ਸੈਨਾ ਨੇ ਇੱਕ ਬਿਆਨ ’ਚ ਇਹ ਵੀ ਦਾਅਵਾ ਕੀਤਾ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਬਿਨਾਂ ਭੜਕਾਹਟ ਦੇ ਅਤੇ ਨਿੰਦਣਯੋਗ ਹਮਲਿਆਂ ਵਿੱਚ 40 ਨਾਗਰਿਕ ਮਾਰੇ ਗਏ ਅਤੇ 121 ਹੋਰ ਜ਼ਖ਼ਮੀ ਹੋ ਗਏ। ਭਾਰਤ ਤੇ ਪਾਕਿਸਤਾਨ ਨੇ ਚਾਰ ਦਿਨ ਤੱਕ ਸਰਹੱਦ ਦੇ ਦੋਵੇਂ ਪਾਸਿਓਂ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਗੋਲੀਬੰਦੀ ਲਈ ਸਹਿਮਤੀ ਦਾ ਐਲਾਨ ਕੀਤਾ ਸੀ। ਪਾਕਿਸਤਾਨੀ ਸੈਨਾ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ।
Advertisement
Advertisement
×