DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pahalgam attack:  ਭਾਰਤੀ ਪਰਵਾਸੀ ਗਰੁੱਪਾਂ ਵੱਲੋਂ ਪਾਕਿਸਤਾਨੀ ਮੁਜ਼ਾਹਰਾਕਾਰੀਆਂ ਦੇ ਪ੍ਰਦਰਸ਼ਨ ਦਾ ਵਿਰੋਧ

 Indian diaspora groups counter Pakistani protest in London; ਭਾਰਤੀ ਗਰੁੱਪਾਂ ਨੇ ਤਿਰੰਗੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ; ਮੋਮਬੱਤੀਆਂ ਬਾਲ ਕੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ
  • fb
  • twitter
  • whatsapp
  • whatsapp
Advertisement
ਲੰਡਨ, 26 ਅਪਰੈਲ
ਬਰਤਾਨੀਆ ਵਿੱਚ ਪਰਵਾਸੀ ਭਾਰਤੀ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਪ੍ਰਦਰਸ਼ਨ ਖ਼ਿਲਾਫ਼ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ’ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਪਰਵਾਸੀ ਪਾਕਿਸਤਾਨੀਆਂ ਨੇ ਭਾਰਤ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਥਿਤ ਕੂੜ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।
ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਭਾਰਤ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਤੇ ਤਿਰੰਗੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ। ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ ‘ਇੰਡੀਆ ਹਾਊਸ’ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੌਜੂਦ ਬਰਤਾਨਵੀ ਪਾਕਿਸਤਾਨੀਆਂ ਦੇ ਛੋਟੇ ਗਰੁੱਪ ਤੋਂ ਕਾਫੀ ਜ਼ਿਆਦਾ ਸੀ। ਪ੍ਰਦਰਸ਼ਨ ਮੌਕੇ ਮੈਟਰੋਪੌਲੀਟਿਨ ਪੁਲੀਸ ਵੀ ਮੌਜੂਦ ਸੀ। ਇਸ ਮਗਰੋਂ ਭਾਰਤੀ ਗਰੁੱਪਾਂ ਨੇ ਮੋਮਬੱਤੀਆਂ ਬਾਲ ਕੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਭਾਰਤੀ ਪਰਵਾਸੀ ਗਰੁੱਪਾਂ ਨੇ ਯੂਕੇ ਦੇ ਮਾਨਚੈਸਟਰ, ਸਕਾਟਲੈਂਡ ਦੇ ਐਡਿਨਬਰਗ ਤੇ ਉੱਤਰੀ ਆਇਰਲੈਂਡ ਦੇ  ਬੈਲਫਾਸਟ ਵਿੱਚ  ਵੱਖ-ਵੱਖ ਥਾਵਾਂ ’ਤੇ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ, ਜਿਸ ਵਿੱਚ ਪਾਕਿਸਤਾਨ ਵੱਲੋਂ ਅਤਿਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਦੀ ਨਿੰਦਾ ਕੀਤੀ ਗਈ। ਕਮਿਊਨਿਟੀ ਗਰੁੱਪ ‘ਇਨਸਾਈਟ ਯੂਕੇ’ ਨੇ ਕਿਹਾ, ‘‘ਪ੍ਰਦਰਸ਼ਨਾਂ ਦਾ ਉਦੇਸ਼ ਅਤਿਵਾਦ ਵਿਰੁੱਧ ਇਕਜੁਟਤਾ ਦਿਖਾਉਣਾ ਹੈ।’’ -ਪੀਟੀਆਈ
Advertisement
×