ਨੇਪਾਲ: ਸੜਕ ਹਾਦਸੇ ਵਿੱਚ ਅੱਠ ਹਲਾਕ; ਪੰਜ ਜ਼ਖ਼ਮੀ
ਕਾਠਮੰਡੂ, 10 ਦਸੰਬਰ ਇੱਥੋਂ ਦੇ ਰੌਤਹਾਟ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ਵਿਚ ਇਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਸ਼ਰਧਾਲੂ ਸਕਾਰਪੀਓ ਰਾਹੀਂ ਬਾਰਾ...
Advertisement
ਕਾਠਮੰਡੂ, 10 ਦਸੰਬਰ
ਇੱਥੋਂ ਦੇ ਰੌਤਹਾਟ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ਵਿਚ ਇਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਸ਼ਰਧਾਲੂ ਸਕਾਰਪੀਓ ਰਾਹੀਂ ਬਾਰਾ ਜ਼ਿਲ੍ਹੇ ਦੇ ਗਧੀਮਾਈ ਦੇ ਧਾਰਮਿਕ ਮੇਲੇ ਦੇ ਦਰਸ਼ਨ ਕਰਨ ਤੋਂ ਬਾਅਦ ਪਰਤ ਰਹੇ ਸਨ ਕਿ ਪੂਰਬ-ਪੱਛਮੀ ਰਾਜਮਾਰਗ ’ਤੇ ਇਹ ਹਾਦਸਾ ਵਾਪਰਿਆ। ਪੁਲੀਸ ਮੁਤਾਬਕ ਡਰਾਈਵਰ ਤੋਂ ਸਕਾਰਪੀਓ ਬੇਕਾਬੂ ਹੋ ਗਈ ਜੋ ਧਨਸਾਰ-ਲਮਾਹਾ ਰੋਡ ਸੈਕਸ਼ਨ ’ਚ ਇਕ ਦਰੱਖਤ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਡਰਾਈਵਰ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।
Advertisement
ਜ਼ਿਕਰਯੋਗ ਹੈ ਕਿ ਗਧੀਮਾਈ ਦਾ ਧਾਰਮਿਕ ਮੇਲਾ ਪੰਜ ਸਾਲ ਵਿੱਚ ਇੱਕ ਵਾਰ ਹੁੰਦਾ ਹੈ ਜਿਸ ਦਾ ਉਦਘਾਟਨ ਪਿਛਲੇ ਹਫ਼ਤੇ ਕੀਤਾ ਗਿਆ ਸੀ। ਪੀਟੀਆਈ
Advertisement
×