Nepal: ਕੇਬਲ ਕਾਰ ਪ੍ਰਾਜੈਕਟ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ ’ਚ 24 ਜ਼ਖ਼ਮੀ
ਜ਼ਖ਼ਮੀਆਂ ’ਚ ਸੁਰੱਖਿਆ ਕਰਮੀ ਵੀ ਸ਼ਾਮਲ
Advertisement
ਕਾਠਮੰਡੂ, 23 ਫਰਵਰੀ
ਪੂਰਬੀ ਨੇਪਾਲ ਦੇ ਟੇਪਲਜੰਗ (Taplejung) ਜ਼ਿਲ੍ਹੇ ਦੇ ਪਾਠੀਭਾਰਾ ਇਲਾਕੇ ਵਿੱਚ ਕੇਬਲ ਕਾਰ ਪ੍ਰਾਜੈਕਟ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਟਕਰਾਅ ਵਿੱਚ ਘੱਂਟੋ-ਘੱਟ 24 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 12 ਸੁਰੱਖਿਆ ਕਰਮੀ ਵੀ ਸ਼ਾਮਲ ਦੱਸੇ ਗਏ ਹਨ।
Advertisement
‘No cable car group’ ਵਿੱਚ ਸ਼ਾਮਲ ਲੋਕ ਕੇਬਲ ਕਾਰ ਪ੍ਰਾਜੈਕਟ ਦੀ ਉਸਾਰੀ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ ਖੇਤਰ ਦੀ ਇਤਿਹਾਸਕ ਪਛਾਣ ਖਤਮ ਹੋ ਜਾਵੇਗੀ। ਸ਼ਨਿਚਰਵਾਰ ਸ਼ਾਮ ਨੂੰ ਹੋਈ ਝੜਪ ਦੇ ਸਬੰਧ ਵਿੱਚ ਪੁਲੀਸ ਨੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਅਥਾਰਿਟੀਜ਼ ਨੇ ਫੁੰਗਲਿੰਗ ਬਾਜ਼ਾਰ ਤੇ ਪਾਠੀਭਾਰਾ ਸਣੇ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। -ਪੀਟੀਆਈ
Advertisement
×