ਨੇਪਾਲ: ਵਿਵਾਦਤ ਇਲਾਕਿਆਂ ਦੇ ਨਕਸ਼ੇ ਵਾਲਾ 100 ਦਾ ਨੋਟ ਜਾਰੀ
ਨੇਪਾਲ ਦੇ ਕੇਂਦਰੀ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਜਿਨ੍ਹਾਂ ’ਤੇ ਦੇਸ਼ ਦਾ ਸੋਧਿਆ ਹੋਇਆ ਨਕਸ਼ਾ ਛਪਿਆ ਹੈ ਜਿਸ ’ਚ ਵਿਵਾਦਤ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਖੇਤਰ ਵੀ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਨੂੰ ਭਾਰਤ ਆਪਣੇ ਇਲਾਕੇ ਮੰਨਦਾ...
Advertisement
ਨੇਪਾਲ ਦੇ ਕੇਂਦਰੀ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਜਿਨ੍ਹਾਂ ’ਤੇ ਦੇਸ਼ ਦਾ ਸੋਧਿਆ ਹੋਇਆ ਨਕਸ਼ਾ ਛਪਿਆ ਹੈ ਜਿਸ ’ਚ ਵਿਵਾਦਤ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਖੇਤਰ ਵੀ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਨੂੰ ਭਾਰਤ ਆਪਣੇ ਇਲਾਕੇ ਮੰਨਦਾ ਹੈ। ਨੇਪਾਲ ਰਾਸ਼ਟਰ ਬੈਂਕ ਦੇ ਨਵੇਂ ਨੋਟ ’ਤੇ ਸਾਬਕਾ ਗਵਰਨਰ ਮਹਾਂ ਪ੍ਰਸਾਦ ਅਧਿਕਾਰੀ ਦੇ ਦਸਤਖ਼ਤ ਹਨ ਅਤੇ ਇਹ ਜਾਰੀ ਕਰਨ ਦੀ ਤਰੀਕ 2081 ਬੀ ਐੱਸ ਹੈ ਜੋ ਪਿਛਲੇ ਵਰ੍ਹੇ 2024 ਨੂੰ ਦਰਸਾਉਂਦੀ ਹੈ। ਤਤਕਾਲੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ਨੇ ਮਈ 2020 ’ਚ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਸੀ ਜਿਸ ’ਚ ਤਿੰਨੋਂ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਸੀ। ਭਾਰਤ ਨੇ ਵਿਰੋਧ ਕਰਦਿਆਂ ਆਖਿਆ ਸੀ ਕਿ ਤਿੰਨੋਂ ਇਲਾਕੇ ਉਨ੍ਹਾਂ ਦਾ ਹਿੱਸਾ ਹਨ ਅਤੇ ਨੇਪਾਲ ਦੀ ਅਜਿਹੀ ਕਾਰਵਾਈ ਕਿਸੇ ਵੀ ਸੂਰਤ ’ਚ ਮਨਜ਼ੂਰ ਨਹੀਂ ਹੈ।
Advertisement
Advertisement
×

