DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਸਕ ਨੇ ‘ਐੱਕਸ’ ਨੂੰ ਆਪਣੀ ਹੀ ਕੰਪਨੀ ‘ਐੱਕਸਏਆਈ’ ਕੋਲ 33 ਅਰਬ ਡਾਲਰ ’ਚ ਵੇਚਿਆ

ਵਾਸ਼ਿੰਗਟਨ: ਅਮਰੀਕੀ ਅਰਬਪਤੀ ਐਲਨ ਮਸਕ ਨੇ ਸੋਸ਼ਲ ਮੀਡੀਆ ਕੰਪਨੀ ‘ਐੱਕਸ’ ਨੂੰ ਆਪਣੀ ਹੀ ਮਸਨੂਈ ਬੌਧਿਕਤਾ (ਏਆਈ) ਵਾਲੀ ਕੰਪਨੀ ਐੱਕਸਏਆਈ ਨੂੰ 33 ਅਰਬ ਡਾਲਰ ’ਚ ਵੇਚਣ ਦਾ ਐਲਾਨ ਕੀਤਾ ਹੈ। ਇਸ ਸੌਦੇ ’ਚ ਸ਼ਾਮਲ ਦੋਵੇਂ ਕੰਪਨੀਆਂ ਨਿੱਜੀ ਤੌਰ ’ਤੇ ਚਲਾਈਆਂ ਜਾਂਦੀਆਂ...

  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ: ਅਮਰੀਕੀ ਅਰਬਪਤੀ ਐਲਨ ਮਸਕ ਨੇ ਸੋਸ਼ਲ ਮੀਡੀਆ ਕੰਪਨੀ ‘ਐੱਕਸ’ ਨੂੰ ਆਪਣੀ ਹੀ ਮਸਨੂਈ ਬੌਧਿਕਤਾ (ਏਆਈ) ਵਾਲੀ ਕੰਪਨੀ ਐੱਕਸਏਆਈ ਨੂੰ 33 ਅਰਬ ਡਾਲਰ ’ਚ ਵੇਚਣ ਦਾ ਐਲਾਨ ਕੀਤਾ ਹੈ। ਇਸ ਸੌਦੇ ’ਚ ਸ਼ਾਮਲ ਦੋਵੇਂ ਕੰਪਨੀਆਂ ਨਿੱਜੀ ਤੌਰ ’ਤੇ ਚਲਾਈਆਂ ਜਾਂਦੀਆਂ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਸ ਸੌਦੇ ਨਾਲ ਜੁੜੇ ਆਪਣੇ ਵਿੱਤੀ ਲੈਣ-ਦੇਣ ਬਾਰੇ ਜਨਤਕ ਤੌਰ ’ਤੇ ਖ਼ੁਲਾਸਾ ਕਰਨ ਦੀ ਲੋੜ ਨਹੀਂ ਹੈ। ਮਸਕ ਨੇ ‘ਐੱਕਸ’ ’ਤੇ ਇਕ ਪੋਸਟ ’ਚ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਕਦਮ ਐੱਕਸਏਆਈ ਦੀ ਆਧੁਨਿਕ ਏਆਈ ਸਮਰੱਥਾ ਅਤੇ ਮੁਹਾਰਤ ਨੂੰ ਐਕਸ ਦੀ ਵਿਆਪਕ ਪਹੁੰਚ ਨਾਲ ਮਿਲਾ ਕੇ ਸੰਭਾਵਨਾਵਾਂ ਤਲਾਸ਼ਣ ’ਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੌਦੇ ’ਚ ਐੱਕਸਏਆਈ ਦੀ ਕੀਮਤ 80 ਅਰਬ ਡਾਲਰ ਅਤੇ ਐਕਸ ਦੀ ਕੀਮਤ 33 ਅਰਬ ਡਾਲਰ ਲਾਈ ਗਈ ਹੈ। ਟੈਸਲਾ ਅਤੇ ਸਪੇਸਐਕਸ ਕੰਪਨੀਆਂ ਦੇ ਸੀਈਓ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਮਸਕ ਨੇ ਸਾਲ 2022 ’ਚ ਟਵਿਟਰ ਨੂੰ 44 ਅਰਬ ਡਾਲਰ ’ਚ ਖ਼ਰੀਦਿਆ ਸੀ। -ਏਪੀ

Advertisement
Advertisement
×