ਬੰਬ ਦੀ ਧਮਕੀ ਕਾਰਨ ਮਿਊਨਿਖ ਦਾ ਅਕਤੂਬਰ ਫੈਸਟ ਅਸਥਾਈ ਤੌਰ ’ਤੇ ਬੰਦ
Munich's Oktoberfest temporarily shut due to bomb threat ਜਰਮਨੀ ਦਾ ਜੋਸ਼ੋ ਖਰੋਸ਼ ਨਾਲ ਮਨਾਇਆ ਜਾਣ ਵਾਲਾ ਅਕਤੂਬਰ ਫੈਸਟ ਬੰਬ ਦੀ ਧਮਕੀ ਮਿਲਣ ਕਾਰਨ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਵੱਲੋਂ ਪੱਤਰ...
Advertisement
Munich's Oktoberfest temporarily shut due to bomb threat ਜਰਮਨੀ ਦਾ ਜੋਸ਼ੋ ਖਰੋਸ਼ ਨਾਲ ਮਨਾਇਆ ਜਾਣ ਵਾਲਾ ਅਕਤੂਬਰ ਫੈਸਟ ਬੰਬ ਦੀ ਧਮਕੀ ਮਿਲਣ ਕਾਰਨ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਵੱਲੋਂ ਪੱਤਰ ਲਿਖ ਕੇ ਬੰਬ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਮਿਊਨਿਖ ਦਾ ਅਕਤੂਬਰਫੈਸਟ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਨਾ ਮਿਲਿਆ ਜਿਸ ਤੋਂ ਬਾਅਦ ਸਾਲਾਨਾ ਤਿਉਹਾਰ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਬਾਵੇਰੀਆ ਰਾਜ ਦੇ ਗ੍ਰਹਿ ਮੰਤਰੀ ਜੋਆਚਿਮ ਹਰਮੈਨ ਨੇ ਕਿਹਾ ਕਿ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਸਹੀ ਕੰਮ ਸੀ। ਰਾਇਟਰਜ਼
Advertisement
Advertisement
Advertisement
×