ਮੁਇਜ਼ੂ ਵੱਲੋਂ ਹਵਾਈ ਅੱਡੇ ਦਾ ਉਦਘਾਟਨ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ਤੋਂ ਪ੍ਰਾਪਤ ਕਰਜ਼ੇ ਦੀ ਮਦਦ ਨਾਲ ਉਸਾਰੇ ਹਨੀਮਾਧੂ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਦੇਸ਼ ਦੇ ਉੱਤਰੀ ਹਿੱਸੇ ਲਈ ‘ਖੁਸ਼ਹਾਲੀ ਦਾ ਰਾਹ’ ਦੱਸਿਆ। ਰਾਸ਼ਟਰਪਤੀ ਦਫ਼ਤਰ ਦੇ ਬਿਆਨ ਅਨੁਸਾਰ ਸ੍ਰੀ ਮੁਇਜ਼ੂ...
Advertisement
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ਤੋਂ ਪ੍ਰਾਪਤ ਕਰਜ਼ੇ ਦੀ ਮਦਦ ਨਾਲ ਉਸਾਰੇ ਹਨੀਮਾਧੂ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਦੇਸ਼ ਦੇ ਉੱਤਰੀ ਹਿੱਸੇ ਲਈ ‘ਖੁਸ਼ਹਾਲੀ ਦਾ ਰਾਹ’ ਦੱਸਿਆ। ਰਾਸ਼ਟਰਪਤੀ ਦਫ਼ਤਰ ਦੇ ਬਿਆਨ ਅਨੁਸਾਰ ਸ੍ਰੀ ਮੁਇਜ਼ੂ ਨੇ ਹਵਾਈ ਅੱਡੇ ਨੂੰ ਉੱਤਰੀ ਮਾਲਦੀਵ ਦੀ ਸਮਰੱਥਾ ਉਭਾਰਨ ਅਤੇ ਆਲਮੀ ਸੰਪਰਕ ਵਧਾਉਣ ’ਚ ਮਦਦਗਾਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਹਵਾਈ ਅੱਡਾ ਨਹੀਂ ਸਗੋਂ ਆਰਥਿਕ ਤਬਦੀਲੀ ਦਾ ਪ੍ਰਤੀਕ ਹੈ। ਨਵਾਂ ਹਵਾਈ ਅੱਡਾ ਸੈਰ-ਸਪਾਟੇ, ਖੇਤੀ, ਮੱਛੀ ਪਾਲਣ ਤੇ ਅਰਥਚਾਰੇ ਦੇ ਨਾਲ-ਨਾਲ ਉੱਤਰੀ ਹਿੱਸੇ ’ਚ ਸਮਾਜਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ। ਉਦਘਾਟਨੀ ਸਮਾਗਮ ’ਚ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਅਤੇ ਦੋਵਾਂ ਮੁਲਕਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
Advertisement
Advertisement
×

