DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Missing Woman Found: 60 ਸਾਲਾਂ ਬਾਅਦ ਨਵੇਂ ਪਤੀ, ਨਵੇਂ ਨਾਂ ਨਾਲ ਰਹਿੰਦੀ ਮਿਲੀ 20 ਸਾਲ ਦੀ ਉਮਰ ’ਚ ਘਰੋਂ ਭੱਜੀ ਔਰਤ

Woman who disappeared from Wisconsin more than 6 decades ago has been found safe
  • fb
  • twitter
  • whatsapp
  • whatsapp
featured-img featured-img
ਆਡਰੀ ਬੈਕਬਰਗ। Photo curtesy: Sauk County Sheriff's Office
Advertisement

ਵਾਸ਼ਿੰਗਟਨ, 6 ਮਈ

ਬਾਹਠ ਸਾਲ ਪਹਿਲਾਂ ਆਡਰੀ ਬੈਕਬਰਗ (Audrey Backeberg) ਦੱਖਣੀ-ਕੇਂਦਰੀ ਵਿਸਕਾਨਸਿਨ (Wisconsin) ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਪਣੇ ਪਰਿਵਾਰ ਦੀ ਬੇਬੀਸਿਟਰ (babysitter) ਨਾਲ ਘਰੋਂ ਨਿਕਲਣ ਤੋਂ ਬਾਅਦ ਇੰਡੀਆਨਾਪੋਲਿਸ ਜਾਣ ਵਾਲੀ ਬੱਸ ਫੜ ਕੇ ਗਾਇਬ ਹੋ ਗਈ ਸੀ। ਪਿਛਲੇ ਹਫ਼ਤੇ, ਸੌਕ ਕਾਉਂਟੀ ਸ਼ੈਰਿਫ਼ (Sauk County Sheriff's Office) ਦੇ ਦਫ਼ਤਰ ਨੇ ਐਲਾਨ ਕੀਤਾ ਕਿ ਬੱਸ ਸਟਾਪ ਦੇ ਇੱਕ ਕੋਨੇ ਤੋਂ ਗਾਇਬ ਹੋਈ 20 ਸਾਲਾ ਲੜਕੀ ਨੂੰ ਕਿਸੇ ਹੋਰ ਸੂਬੇ ਵਿੱਚ ਜ਼ਿੰਦਾ ਅਤੇ ਸੁਰੱਖਿਅਤ ਰਹਿੰਦੀ ਪਾਇਆ ਗਿਆ ਹੈ।

Advertisement

ਸ਼ੈਰਿਫ਼ ਦੇ ਦਫ਼ਤਰ ਦੇ ਜਾਸੂਸ, ਇਸਹਾਕ ਹੈਨਸਨ (Isaac Hanson) ਨੇ ਸੋਮਵਾਰ ਨੂੰ ਕਿਹਾ, “ਉਹ ਖੁਸ਼, ਸੁਰੱਖਿਅਤ ਅਤੇ ਰਾਜ਼ੀ-ਖ਼ੁਸ਼ੀ ਹੈ।” ਉਨ੍ਹਾਂ ਕਿਹਾ ਕਿ ਉਸ ਨੇ ਰੀਡਸਬਰਗ ਛੱਡਣ ਦਾ ਫੈਸਲਾ ਆਪਣੇ ਪਤੀ ਤੋਂ ਤੰਗ ਆ ਕੇ ਕੀਤਾ ਸੀ, ਜੋ ਉਸ ਨਾਲ ਮਾੜਾ ਸਲੂਕ ਕਰਦਾ ਸੀ।

ਹੈਨਸਨ ਨੂੰ ਫਰਵਰੀ ਦੇ ਅਖੀਰ ਵਿੱਚ ਉਸ ਦਾ ਕੇਸ ਸੌਂਪਿਆ ਗਿਆ ਸੀ ਅਤੇ ਜਲਦੀ ਹੀ ਉਸ ਨੂੰ ਸੂਬੇ ਤੋਂ ਬਾਹਰ ਦੀ ਇਕ ਗ੍ਰਿਫਤਾਰੀ ਰਿਕਾਰਡ ਦਾ ਪਤਾ ਲੱਗਿਆ ਜੋ ਬੈਕਬਰਗ ਨਾਲ ਮੇਲ ਖਾਂਦਾ ਸੀ। ਉਹ ਅਤੇ ਹੋਰ ਅਧਿਕਾਰੀ ਬੈਕਬਰਗ ਦੇ ਪਰਿਵਾਰ ਨੂੰ ਮਿਲੇ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਉਸ ਖੇਤਰ ਨਾਲ ਕੋਈ ਸਬੰਧ ਹੈ।

ਉਨ੍ਹਾਂ ਨੇ ਬੈਕਬਰਗ ਦੀ ਭੈਣ ਦੇ Ancestry.com ਖਾਤੇ ਦੀ ਵੀ ਘੋਖ ਕਰਨੀ ਸ਼ੁਰੂ ਕਰ ਦਿੱਤੀ, ਉਸ ਖੇਤਰ ਤੋਂ ਮਰਦਮਸ਼ੁਮਾਰੀ ਰਿਕਾਰਡ, ਸ਼ਰਧਾਂਜਲੀਆਂ ਅਤੇ ਵਿਆਹ ਦੇ ਲਾਇਸੈਂਸ ਆਦਿ ਕੱਢੇ। ਲਗਭਗ ਦੋ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਇੱਕ ਸਿਰਨਾਵਾਂ ਮਿਲਿਆ ਜਿੱਥੇ ਇੱਕ ਔਰਤ ਰਹਿ ਰਹੀ ਸੀ ਜਿਸ ਬਾਰੇ ਹੈਨਸਨ ਨੇ ਕਿਹਾ ਕਿ ਉਸ ਵਿੱਚ ਬੈਕਬਰਗ ਵਾਲੀਆਂ ਸਾਰੀਆਂ ਸਮਾਨਤਾਵਾਂ ਸਨ, ਜਿਸ ਵਿੱਚ ਜਨਮ ਮਿਤੀ ਅਤੇ ਸਮਾਜਿਕ ਸੁਰੱਖਿਆ ਨੰਬਰ (social security number) ਤੱਕ ਸ਼ਾਮਲ ਸੀ।

ਹੈਨਸਨ ਨੇ ਉਸ ਅਧਿਕਾਰ ਖੇਤਰ ਤੋਂ ਇੱਕ ਡਿਪਟੀ ਨਾਲ ਇਸ ਸਬੰਧੀ ਰਾਬਤਾ ਕੀਤਾ। ਦਸ ਮਿੰਟ ਬਾਅਦ, ਬੈਕਬਰਗ, ਜੋ ਹੁਣ 80ਵਿਆਂ ਦੀ ਉਮਰ ਵਿਚ ਹੈ, ਨੇ ਹੈਨਸਨ ਨਾਲ ਸੰਪਰਕ ਕੀਤਾ। ਹੈਨਸਨ ਨੇ ਕਿਹਾ, ‘‘ਇਹ ਬਹੁਤ ਜਲਦੀ ਹੋਇਆ।’’ ਉਸਨੇ ਕਿਹਾ, "ਮੈਂ ਉਮੀਦ ਕਰ ਰਿਹਾ ਸੀ ਕਿ ਮੈਨੂੰ ਡਿਪਟੀ ਦੀ ਮੋੜਵੀਂ ਕਾਲ ਆਵੇਗੀ ਕਿ ਉਸ ਘਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਪਰ ਮੈਨੂੰ ਤਾਂ ਉਸ ਬੀਬੀ ਦੀ ਹੀ ਕਾਲ ਆ ਗਈ।' ਕਾਲ ਦੌਰਾਨ ਉਸ ਨੇ ਆਮ ਸਵਾਲਾਂ ਦੇ ਜਵਾਬ ਦਿੱਤੇ ਪਰ ਜ਼ਿਆਦਾਤਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ, ਆਪਣੀ ਨਿੱਜਤਾ ਦੇ ਮੱਦੇਨਜ਼ਰ। ਹੈਨਸਨ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਇੰਨੇ ਸਾਲਾਂ ਬਾਅਦ ਰਾਜ਼ੀ-ਖ਼ੁਸ਼ੀ ਮਿਲ ਰਹਿੰਦੀ ਮਿਲੀ ਹੈ। -ਏਪੀ

Advertisement
×