ਮੈਟਾ ਵੱਲੋਂ ਟਵਿੱਟਰ ਦੇ ਮੁਕਾਬਲੇ ‘ਥਰੈੱਡਜ਼’ ਲਾਂਚ
ਲੰਡਨ: ਮੈਟਾ ਨੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਦੇ ਮੁਕਾਬਲੇ ਵਿੱਚ ‘ਥਰੈੱਡਜ਼’ ਨਾਂ ਦਾ ਐਪ ਲਾਂਚ ਕੀਤਾ ਹੈ। ਇਸ ਐਪ ਦਾ ਮੁੱਖ ਨਿਸ਼ਾਨਾ ਉਹ ਵਰਤੋਂਕਾਰ ਹਨ, ਜਿਨ੍ਹਾਂ ਨੂੰ ਐਲਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਬਦਲ ਦੀ ਬੇਸਬਰੀ ਨਾਲ...
Advertisement
ਲੰਡਨ: ਮੈਟਾ ਨੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਦੇ ਮੁਕਾਬਲੇ ਵਿੱਚ ‘ਥਰੈੱਡਜ਼’ ਨਾਂ ਦਾ ਐਪ ਲਾਂਚ ਕੀਤਾ ਹੈ। ਇਸ ਐਪ ਦਾ ਮੁੱਖ ਨਿਸ਼ਾਨਾ ਉਹ ਵਰਤੋਂਕਾਰ ਹਨ, ਜਿਨ੍ਹਾਂ ਨੂੰ ਐਲਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਬਦਲ ਦੀ ਬੇਸਬਰੀ ਨਾਲ ਉਡੀਕ ਹੈ। ਥਰੈੱਡਜ਼, ਮੈਟਾ ਦੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦਾ ਟੈਕਸਟ ਅਧਾਰਿਤ ਸੰਸਕਰਨ ਹੈ। ਕੰਪਨੀ ਮੁਤਾਬਕ ਇਹ ਐਪ ਰੀਅਲ-ਟਾਈਮ ਅਪਡੇਟਸ ਤੇ ਜਨਤਕ ਗੱਲਬਾਤ ਲਈ ਵੱਖਰੀ ਸਪੇਸ ਮੁਹੱਈਆ ਕਰਵਾਏਗਾ। ਥਰੈੱਡਜ਼ ਨੂੰ ਇਕੋ ਵੇਲੇ 100 ਤੋਂ ਵੱਧ ਮੁਲਕਾਂ ਵਿੱਚ ਲਾਂਚ ਕੀਤਾ ਗਿਆ ਹੈ। -ਏਪੀ
Advertisement
Advertisement
×