DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mahadev Betting App Scam: ਐਪਲੀਕੇਸ਼ਨ ਦੇ ਮਾਲਕ ਸੌਰਭ ਚੰਦਰਾਕਰ ਦੁਬਈ 'ਚ ਗ੍ਰਿਫ਼ਤਾਰ

ਨਵੀਂ ਦਿੱਲੀ, 11 ਅਕਤੂਬਰ Mahadev Betting App Scam: ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਸੌਰਭ ਚੰਦਰਾਕਰ (Saurabh Chandrakar) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ’ਤੇ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਅਦ ਦੁਬਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ...
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ, 11 ਅਕਤੂਬਰ

Mahadev Betting App Scam: ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਸੌਰਭ ਚੰਦਰਾਕਰ (Saurabh Chandrakar) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ’ਤੇ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਅਦ ਦੁਬਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਅਧਿਕਾਰੀਆਂ ਦੇ ਅਨੁਸਾਰ ਸੰਯੁਕਤ ਅਰਬ ਅਮੀਰਾਤ (UAE) ਦੇ ਅਧਿਕਾਰੀਆਂ ਨੇ ਕੱਲ੍ਹ ਵਿਦੇਸ਼ ਮੰਤਰਾਲੇ ਵਿੱਚ ਆਪਣੇ ਹਮਰੁਤਬਾ ਨਾਲ ਅਧਿਕਾਰਤ ਤੌਰ ’ਤੇ ਗੱਲਬਾਤ ਕਰਕੇ ਚੰਦਰਾਕਰ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ।

Advertisement

ਈਡੀ ਅਧਿਕਾਰੀਆਂ ਨੇ ਕਿਹਾ ਕਿ ਹਵਾਲਗੀ ਲਈ ਦਸਤਾਵੇਜ਼ ਪ੍ਰਕਿਰਿਆ ਨੂੰ ਆਉਣ ਵਾਲੇ ਦਿਨਾਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਚੰਦਰਾਕਰ (Saurabh Chandrakar) ਦੀ ਭਾਰਤ ਵਾਪਸੀ ਦੀ ਸਹੂਲਤ ਲਈ ਯੂਏਈ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਪਿਛਲੇ ਸਾਲ ਦਸੰਬਰ ਵਿੱਚ ਚੰਦਰਾਕਰ ਨੂੰ ਦੁਬਈ ਵਿੱਚ "ਘਰ ਵਿੱਚ ਨਜ਼ਰਬੰਦ" ਰੱਖਿਆ ਗਿਆ ਸੀ ਅਤੇ ਈਡੀ ਸਮੇਤ ਭਾਰਤੀ ਜਾਂਚ ਏਜੰਸੀਆਂ ਨੂੰ "ਸੁਚੇਤ" ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਕੂਟਨੀਤਕ ਮਾਧਿਅਮਾਂ ਰਾਹੀਂ ਚੰਦਰਾਕਰ ਦੇ ਦੇਸ਼ ਨਿਕਾਲੇ ਜਾਂ ਹਵਾਲਗੀ ਨੂੰ ਸੁਰੱਖਿਅਤ ਕਰਨ ਲਈ ਜੁਟੀਆਂ ਹੋਈਆਂ ਹਨ, ਜੋ ਮਨੀ ਲਾਂਡਰਿੰਗ ਕੇਸ ਅਤੇ 'ਮਹਾਦੇਵ ਬੁੱਕ ਔਨਲਾਈਨ' ਐਪ (Mahadev Book Online App) ਦੀਆਂ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਪੁਲੀਸ ਜਾਂਚ ਲਈ ਮਹੱਤਵਪੂਰਨ ਹੈ

ਰਾਏਪੁਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਵਿੱਚ ਪੇਸ਼ ਕੀਤੀ ਆਪਣੀ ਸ਼ੁਰੂਆਤੀ ਚਾਰਜਸ਼ੀਟ ਵਿੱਚ, ਈਡੀ ਨੇ ਚੰਦਰਕਰ, ਉੱਪਲ ਅਤੇ ਕਈ ਹੋਰਾਂ ਦਾ ਨਾਮ ਲਿਆ ਸੀ। ਚਾਰਜਸ਼ੀਟ ਵਿੱਚ ਸੌਰਭ ਚੰਦਰਾਕਰ ਦੇ ਚਾਚਾ ਦਿਲੀਪ ਚੰਦਰਾਕਰ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੌਰਭ ਦੇ 2019 ਵਿੱਚ ਦੁਬਈ ਜਾਣ ਤੋਂ ਪਹਿਲਾਂ ਉਹ ਛੱਤੀਸਗੜ੍ਹ ਦੇ ਭਿਲਾਈ ਵਿੱਚ ਆਪਣੇ ਭਰਾ ਨਾਲ ਜੂਸ ਫੈਕਟਰੀ ਨਾਮ ਦੀ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ।

ਈਡੀ ਨੇ ਦੋਸ਼ ਲਗਾਇਆ ਹੈ ਕਿ ਸੌਰਭ (Saurabh Chandrakar) ਨੇ ਫਰਵਰੀ 2023 ਵਿੱਚ ਯੂਏਈ ਦੇ ਰਾਸ ਅਲ ਖੈਮਾਹ ਵਿੱਚ ਵਿਆਹ ਕੀਤਾ ਸੀ ਅਤੇ ਇਸ ਸਮਾਰੋਹ ਵਿੱਚ ਲਗਭਗ 200 ਕਰੋੜ ਰੁਪਏ ਨਕਦ ਖਰਚ ਕੀਤੇ ਗਏ ਸਨ, ਜਿਸ ਵਿੱਚ ਭਾਰਤ ਤੋਂ ਰਿਸ਼ਤੇਦਾਰਾਂ ਨੂੰ ਲਿਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ ’ਤੇ ਲੈਣਾ ਅਤੇ ਮਸ਼ਹੂਰ ਹਸਤੀਆਂ ਨੂੰ ਪ੍ਰਦਰਸ਼ਨ ਕਰਨ ਲਈ ਭੁਗਤਾਨ ਕਰਨਾ ਸ਼ਾਮਲ ਸੀ। ਈਡੀ ਦਾ ਅੰਦਾਜ਼ਾ ਹੈ ਕਿ ਇਸ ਮਾਮਲੇ ਵਿੱਚ ਅਪਰਾਧ ਦੀ ਅਨੁਮਾਨਤ ਕਮਾਈ ਲਗਭਗ 6,000 ਕਰੋੜ ਰੁਪਏ ਹੈ। ਏਐੱਨਆਈ

Advertisement
×