ਲੀ ਉੱਤਰੀ ਕੋਰੀਆ ਤੋਂ ਮੁਆਫ਼ੀ ਮੰਗਣ ’ਤੇ ਕਰ ਰਹੇ ਨੇ ਵਿਚਾਰ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਅੱਜ ਕਿਹਾ ਕਿ ਉਹ ਇਸ ਸ਼ੱਕ ’ਤੇ ਉੱਤਰੀ ਕੋਰੀਆ ਤੋਂ ਮੁਆਫ਼ੀ ਮੰਗਣ ’ਤੇ ਵਿਚਾਰ ਕਰ ਰਹੇ ਹਨ ਕਿ ਸੱਤਾ ਤੋਂ ਲਾਂਭੇ ਹੋਏ ਉਨ੍ਹਾਂ ਦੇ ਹਮਰੁਤਬਾ ਨੇ ਦਸੰਬਰ 2024 ਵਿੱਚ ਆਪਣੇ ਸੰਖੇਪ ਮਾਰਸ਼ਲ...
Advertisement
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਅੱਜ ਕਿਹਾ ਕਿ ਉਹ ਇਸ ਸ਼ੱਕ ’ਤੇ ਉੱਤਰੀ ਕੋਰੀਆ ਤੋਂ ਮੁਆਫ਼ੀ ਮੰਗਣ ’ਤੇ ਵਿਚਾਰ ਕਰ ਰਹੇ ਹਨ ਕਿ ਸੱਤਾ ਤੋਂ ਲਾਂਭੇ ਹੋਏ ਉਨ੍ਹਾਂ ਦੇ ਹਮਰੁਤਬਾ ਨੇ ਦਸੰਬਰ 2024 ਵਿੱਚ ਆਪਣੇ ਸੰਖੇਪ ਮਾਰਸ਼ਲ ਲਾਅ ਦੇ ਐਲਾਨ ਤੋਂ ਪਹਿਲਾਂ ਜੰਗ ਦੌਰਾਨ ਵੰਡੇ ਗਏ ਮੁਲਕਾਂ ਵਿਚਕਾਰ ਜਾਣ-ਬੁੱਝ ਕੇ ਫੌਜੀ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਲ੍ਹ ਵਿੱਚ ਬੰਦ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੇਓਲ ਦੀ ਅਸਫਲ ਤਖ਼ਤਾ ਪਲਟ ਦੀ ਪਹਿਲੀ ਵਰ੍ਹੇਗੰਢ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੀ ਜਿਨ੍ਹਾਂ ਯੂਨ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਅਚਾਨਕ ਰਾਸ਼ਟਰਪਤੀ ਚੋਣ ਜਿੱਤੀ ਸੀ, ਨੇ ਉੱਤਰੀ ਕੋਰੀਆ ਨਾਲ ਸਬੰਧਾਂ ਨੂੰ ਸੁਧਾਰਨ ਦੀ ਆਪਣੀ ਇੱਛਾ ’ਤੇ ਜ਼ੋਰ ਦਿੱਤਾ। ਉੱਧਰ, ਮੁੱਖ ਵਿਰੋਧੀ ਧਿਰ ਪੀਪਲ ਪਾਵਰ ਪਾਰਟੀ ਨੇ ਲੀ ਦੀਆਂ ਟਿੱਪਣੀਆਂ ਨੂੰ ਸਿਆਸੀ ਤੌਰ ’ਤੇ ਵੰਡਣ ਵਾਲੀਆਂ ਕਹਿ ਕੇ ਆਲੋਚਨਾ ਕੀਤੀ
Advertisement
Advertisement
×

