ਟਰੰਪ ਦੀਆਂ ਸ਼ਕਤੀਆਂ ’ਤੇ ਰੋਕ ਲਾਉਣ ਵਾਲਾ ਕਾਨੂੰਨ ਰੱਦ
ਸੈਨੇਟ ਦੇ ਰਿਪਬਲਿਕਨਾਂ ਨੇ ਬੁੱਧਵਾਰ ਨੂੰ ਵੋਟ ਦੇ ਕੇ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਜੋ ਡੈਮੋਕਰੈਟਾਂ ਵੱਲੋਂ ਕੈਰੀਬੀਅਨ ਵਿੱਚ ਜਹਾਜ਼ਾਂ ਨੂੰ ਨਸ਼ਟ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਸ਼ਾ ਤਸਕਰੀ ਗਰੋਹਾਂ ਵਿਰੁੱਧ ਘਾਤਕ ਫੌਜੀ ਸ਼ਕਤੀ ਦੀ ਵਰਤੋਂ ਕਰਨ ਦੀ...
ਸੈਨੇਟ ਦੇ ਰਿਪਬਲਿਕਨਾਂ ਨੇ ਬੁੱਧਵਾਰ ਨੂੰ ਵੋਟ ਦੇ ਕੇ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਜੋ ਡੈਮੋਕਰੈਟਾਂ ਵੱਲੋਂ ਕੈਰੀਬੀਅਨ ਵਿੱਚ ਜਹਾਜ਼ਾਂ ਨੂੰ ਨਸ਼ਟ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਸ਼ਾ ਤਸਕਰੀ ਗਰੋਹਾਂ ਵਿਰੁੱਧ ਘਾਤਕ ਫੌਜੀ ਸ਼ਕਤੀ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਰੋਕ ਲਗਾਉਂਦਾ ਸੀ। ਵੋਟਿੰਗ ਜ਼ਿਆਦਾਤਰ ਪਾਰਟੀ ਲਾਈਨ ਦੇ ਨਾਲ 48-51 ਨਾਲ ਹੋਈ, ਜਿਸ ਵਿੱਚ ਦੋ ਰਿਪਬਲਿਕਨਾਂ ਨੇ ਪੱਖ ਵਿੱਚ ਅਤੇ ਇੱਕ ਡੈਮੋਕਰੈਟ ਨੇ ਵਿਰੋਧ ਵਿੱਚ ਵੋਟ ਪਾਈ। ਇਹ ਟਰੰਪ ਦੀ ਫੌਜੀ ਮੁਹਿੰਮ ਨੂੰ ਲੈ ਕੇ ਸੰਸਦ ਵਿੱਚ ਪਹਿਲੀ ਵੋਟਿੰਗ ਸੀ। ਵ੍ਹਾਈਟ ਹਾਊਸ ਅਨੁਸਾਰ ਹੁਣ ਤੱਕ ਇਸ ਮੁਹਿੰਮ ਤਹਿਤ ਚਾਰ ਜਹਾਜ਼ਾਂ ਨੂੰ ਨਸ਼ਟ ਕੀਤਾ ਜਾ ਚੁੱਕਾ, ਘੱਟੋ-ਘੱਟ 21 ਤਸਕਰਾਂ ਨੂੰ ਮਾਰਿਆ ਜਾ ਚੁੱਕਾ ਹੈ ਅਤੇ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ ਪਹੁੰਚਣ ਤੋਂ ਰੋਕਿਆ ਗਿਆ ਹੈ। ਜੰਗੀ ਸ਼ਕਤੀਆਂ ਦੇ ਮਤੇ ਲਈ ਰਾਸ਼ਟਰਪਤੀ ਨੂੰ ਨਸ਼ਾ ਗਰੋਹਾਂ ’ਤੇ ਹੋਰ ਫੌਜੀ ਹਮਲੇ ਕਰਨ ਤੋਂ ਪਹਿਲਾਂ ਕਾਂਗਰਸ ਤੋਂ ਅਧਿਕਾਰਤ ਮਨਜ਼ੂਰੀ ਲੈਣ ਦੀ ਲੋੜ ਸੀ। ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਤਸਕਰ ਹਥਿਆਰਬੰਦ ਲੜਾਕੇ ਹਨ ਜੋ ਅਮਰੀਕਾ ਨੂੰ ਧਮਕੀ ਦੇ ਰਹੇ ਹਨ, ਜਿਸ ਕਰ ਕੇ ਉਨ੍ਹਾਂ ਖ਼ਿਲਾਫ਼ ਫੌਜੀ ਸ਼ਕਤੀ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣਾ ਬਣਦਾ ਹੈ। ਕੁਝ ਰਿਪਬਲਿਕਨ ਇਸ ਦੀ ਕਾਨੂੰਨੀ ਵੈਧਤਾ ਅਤੇ ਹਮਲੇ ਬਾਰੇ ਹੋਰ ਸਪੱਸ਼ਟੀਕਰਨ ਮੰਗ ਰਹੇ ਹਨ ਜਦੋਂ ਕਿ ਡੈਮੋਕਰੈਟ ਕਹਿੰਦੇ ਹਨ ਕਿ ਇਹ ਅਮਰੀਕਾ ਅਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।