ਕਵਾਤਰਾ ਨੇ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਮੁਲਾਕਾਤ ਕੀਤੀ
ਅਮਰੀਕਾ ’ਚ ਭਾਰਤ ਦੇ ਰਾਜਦੂਤ ਵਿਨੈ ਕਵਾਤਰਾ ਨੇ ਊਰਜਾ, ਰੱਖਿਆ ਅਤੇ ਵਪਾਰ ਜਿਹੇ ਖੇਤਰਾਂ ’ਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਲਈ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਉਸਾਰੂ ਗੱਲਬਾਤ ਕੀਤੀ। ਸ੍ਰੀ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ...
Advertisement
ਅਮਰੀਕਾ ’ਚ ਭਾਰਤ ਦੇ ਰਾਜਦੂਤ ਵਿਨੈ ਕਵਾਤਰਾ ਨੇ ਊਰਜਾ, ਰੱਖਿਆ ਅਤੇ ਵਪਾਰ ਜਿਹੇ ਖੇਤਰਾਂ ’ਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਲਈ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਉਸਾਰੂ ਗੱਲਬਾਤ ਕੀਤੀ। ਸ੍ਰੀ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ, ਰਿਚਰਡ ਬਲੂਮੈਂਥਲ, ਸ਼ੈਲਡਨ ਵ੍ਹਾਈਟਹਾਊਸ, ਪੀਟਰ ਵੈਲਚ, ਡੈਨ ਸੁਲੀਵਨ ਅਤੇ ਮਾਰਕਵੇਟ ਮੁਲਿਨ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ। ਇਸ ਸਾਰੇ ਸੰਸਦ ਮੈਂਬਰ ਵਾਸ਼ਿੰਗਟਨ ਸਥਿਤ ‘ਇੰਡੀਆ ਹਾਊਸ’ ਪਹੁੰਚੇ ਹੋਏ ਸਨ ਜੋ ਭਾਰਤ ਦੇ ਰਾਜਦੂਤ ਦੀ ਅਧਿਕਾਰਤ ਰਿਹਾਇਸ਼ ਹੈ। ਸ੍ਰੀ ਕਵਾਤਰਾ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਸਬੰਧਾਂ ਲਈ ਉਨ੍ਹਾਂ ਦੀ ਹਮਾਇਤ ਲਈ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ‘‘ਊਰਜਾ ਅਤੇ ਰੱਖਿਆ ਸਹਿਯੋਗ ਨੂੰ ਲੈ ਕੇ ਵਪਾਰ ਤੇ ਅਹਿਮ ਆਲਮੀ ਮੁੱਦਿਆਂ ਤੱਕ ਭਾਰਤ-ਅਮਰੀਕਾ ਭਾਈਵਾਲੀ ਬਾਰੇ ਉਸਾਰੂ ਗੱਲਬਾਤ ਹੋਈ।
Advertisement
Advertisement
×

