ਤੁਰਕੀ ’ਚ ਕੁਰਦ ਅਤਿਵਾਦੀਆਂ ਵੱਲੋਂ ਜੰਗਬੰਦੀ ਦਾ ਐਲਾਨ
ਇਸਤਾਂਬੁਲ: ਤੁਰਕੀ ਵਿਚ 40 ਸਾਲਾਂ ਤੋਂ ਬਗਾਵਤ ਕਰ ਰਹੇ ਕੁਰਦ ਅਤਿਵਾਦੀਆਂ ਨੇ ਅੱਜ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਰਾਸ਼ਟਰਪਤੀ ਰਿਸੇਪ ਤਇਪ ਏਰਦੋਗਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਜੇਲ੍ਹ ਵਿੱਚ ਬੰਦ ਕੱਟੜਪੰਥੀ ਨੇਤਾ ਅਬਦੁੱਲਾ ਓਕਲਾਨ ਨੇ ਦੋ...
Advertisement
ਇਸਤਾਂਬੁਲ: ਤੁਰਕੀ ਵਿਚ 40 ਸਾਲਾਂ ਤੋਂ ਬਗਾਵਤ ਕਰ ਰਹੇ ਕੁਰਦ ਅਤਿਵਾਦੀਆਂ ਨੇ ਅੱਜ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਰਾਸ਼ਟਰਪਤੀ ਰਿਸੇਪ ਤਇਪ ਏਰਦੋਗਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਜੇਲ੍ਹ ਵਿੱਚ ਬੰਦ ਕੱਟੜਪੰਥੀ ਨੇਤਾ ਅਬਦੁੱਲਾ ਓਕਲਾਨ ਨੇ ਦੋ ਦਿਨ ਪਹਿਲਾਂ ਹੀ ਗਰੁੱਪ ਨੂੰ ਹਥਿਆਰ ਸੁੱਟਣ ਦਾ ਸੱਦਾ ਦਿੱਤਾ ਸੀ। ਕੁਰਦਿਸਤਾਨ ਵਰਕਰਜ਼ ਪਾਰਟੀ ਜਾਂ ਪੀਕੇਕੇ ਨੇ ਇਹ ਐਲਾਨ ਖੇਤਰ ਵਿੱਚ ਵਿਆਪਕ ਤਬਦੀਲੀਆਂ ਕਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਆਂਢੀ ਦੇਸ਼ ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਤਖਤਾਪਲਟ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ, ਲਿਬਨਾਨ ਵਿੱਚ ਹਿਜ਼ਬੁੱਲ੍ਹਾ ਕੱਟੜਪੰਥੀ ਲਹਿਰ ਦਾ ਕਮਜ਼ੋਰ ਹੋਣਾ ਅਤੇ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਸ਼ਾਮਲ ਹੈ। 1984 ਵਿੱਚ ਤੁਰਕੀ ਅਤੇ ਪੀਕੇਕੇ ਵਿਚਾਲੇ ਸ਼ੁਰੂ ਹੋਏ ਟਕਰਾਅ ਕਾਰਨ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। -ਏਪੀ
Advertisement
Advertisement
×