King Charles returns to public duties: ਸੰਖੇਪ ਬਿਮਾਰੀ ਤੋਂ ਬਾਅਦ ਕਿੰਗ ਚਾਰਲਸ ਵੱਲੋਂ ਕੰਮ-ਕਾਜ ਸ਼ੁਰੂ
ਹਸਪਤਾਲ ਵਿੱਚ ਹੋਏ ਸਨ ਦਾਖਲ
Advertisement
ਲੰਡਨ, 31 ਮਾਰਚ
ਬਰਤਾਨੀਆ ਦੇ ਕਿੰਗ ਚਾਰਲਸ ਆਪਣੇ ਕੰਮ ਕਾਜ ’ਤੇ ਪਰਤ ਆਏ ਹਨ। ਇਹ ਪਤਾ ਲੱਗਿਆ ਹੈ ਕਿ ਉਹ ਪੱਛਮੀ ਇੰਗਲੈਂਡ ਵਿੱਚ ਆਪਣੇ ਹਾਈਗਰੋਵ ਘਰ ਵਿੱਚ ਆਰਾਮਦਾਇਕ ਵੀਕਐਂਡ ਮਨਾਉਣ ਬਾਅਦ ਅੱਜ ਵਿੰਡਸਰ ਕੈਸਲ ਗਏ ਜਿੱਥੇ ਉਹ ਇੱਕ ਆਮ ਕੰਮਕਾਜੀ ਹਫ਼ਤੇ ਦੀ ਤਿਆਰੀ ਕਰਨਗੇ। ਇਸ ਤੋਂ ਪਹਿਲਾਂ
Advertisement
ਕਿੰਗ ਚਾਰਲਸ ਤੀਜੇ ਨੂੰ ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (76) ਨੂੰ ਕੁਝ ਸਮੇਂ ਲਈ ਹਸਪਤਾਲ ਲਿਜਾਇਆ ਗਿਆ। ਦੱਸਣਾ ਬਣਦਾ ਹੈ ਕਿ ਕਿੰਗ ਚਾਰਲਸ ਨੂੰ ਪਿਛਲੇ ਸਾਲ ਫਰਵਰੀ ’ਚ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਕੈਂਸਰ ਦੇ ਇਲਾਜ ਦੇ ਉਨ੍ਹਾਂ ’ਤੇ ਕੀ ਪ੍ਰਭਾਵ ਪਏ ਹਨ।
ਰਾਇਟਰਜ਼
Advertisement
×