ਖੈਬਰ ਪਖਤੂਨਖਵਾ: ਪਿਕਨਿਕ ਤੋਂ ਪਰਤ ਰਹੇ ਦੋਸਤਾਂ ’ਤੇ ਗੋਲੀਬਾਰੀ, 7 ਹਲਾਕ
ਇੱਥੇ ਖੈਬਰ ਪਖਤੂਨਖਵਾ ਵਿੱਚ ਪਿਕਨਿਕ ਤੋਂ ਪਰਤ ਰਹੇ ਦੋਸਤਾਂ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੀੜਤਾਂ ’ਤੇ ਸ਼ਨਿਚਵਾਰ ਦੇਰ ਰਾਤ ਕੋਹਾਟ ਜ਼ਿਲ੍ਹੇ ਦੇ ਉਪਨਗਰ ਰੇਗੀ...
Advertisement
ਇੱਥੇ ਖੈਬਰ ਪਖਤੂਨਖਵਾ ਵਿੱਚ ਪਿਕਨਿਕ ਤੋਂ ਪਰਤ ਰਹੇ ਦੋਸਤਾਂ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।
ਪੀੜਤਾਂ ’ਤੇ ਸ਼ਨਿਚਵਾਰ ਦੇਰ ਰਾਤ ਕੋਹਾਟ ਜ਼ਿਲ੍ਹੇ ਦੇ ਉਪਨਗਰ ਰੇਗੀ ਸ਼ਿਨੋ ਖੇਲ ਵਿੱਚ ਹਮਲਾ ਕੀਤਾ ਗਿਆ, ਜੋ ਪਿਸ਼ਾਵਰ ਤੋਂ ਲਗਪਗ 65 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ। ਪੁਲੀਸ ਨੇ ਕਿਹਾ ਕਿ ਜਦੋਂ ਕੁੱਝ ਦੋਸਤਾਂ ਦਾ ਇੱਕ ਗਰੁੱਪ ਟਾਂਡਾ ਡੈਮ ਤੋਂ ਆਪਣੇ ਜੱਦੀ ਪਿੰਡ ਖਾਰਾ ਘਾਰੀ ਮੁਹੰਮਦ ਜ਼ਈ ਵਾਪਸ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿਤੀਆਂ।
Advertisement
ਪੁਲੀਸ ਦੀ ਮਦਦ ਨਾਲ ਬਚਾਅ ਕਰਮੀਆਂ ਨੇ ਲਾਸ਼ਾਂ ਕੋਹਾਟ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਭੇਜ ਦਿਤੀਆਂ ਹਨ। ਜ਼ਖਮੀ ਵਿਅਕਤੀ ਨੂੰ ਵਿਸ਼ੇਸ਼ ਇਲਾਜ ਲਈ ਪਿਸ਼ਾਵਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
×