ਜੰਗ ਮਗਰੋਂ ਖਮੇਨੀ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ
ਤਹਿਰਾਨ, 6 ਜੁਲਾਈ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਮੇਨੀ ਇਜ਼ਰਾਈਲ ਅਤੇ ਇਰਾਨ ਦਰਮਿਆਨ 12 ਦਿਨਾਂ ਤੱਕ ਚੱਲੀ ਜੰਗ ਮਗਰੋਂ ਸ਼ਨਿਚਰਵਾਰ ਨੂੰ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ ਤੇ ‘ਆਸ਼ੂਰਾ’ (ਮੁਹੱਰਮ) ਦੀ ਪੂਰਬਲੀ ਸ਼ਾਮ ਇੱਕ ਸੋਗ ਸਮਾਰੋਹ ’ਚ ਸ਼ਾਮਲ...
Advertisement
ਤਹਿਰਾਨ, 6 ਜੁਲਾਈ
ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਮੇਨੀ ਇਜ਼ਰਾਈਲ ਅਤੇ ਇਰਾਨ ਦਰਮਿਆਨ 12 ਦਿਨਾਂ ਤੱਕ ਚੱਲੀ ਜੰਗ ਮਗਰੋਂ ਸ਼ਨਿਚਰਵਾਰ ਨੂੰ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ ਤੇ ‘ਆਸ਼ੂਰਾ’ (ਮੁਹੱਰਮ) ਦੀ ਪੂਰਬਲੀ ਸ਼ਾਮ ਇੱਕ ਸੋਗ ਸਮਾਰੋਹ ’ਚ ਸ਼ਾਮਲ ਹੋਏ। ਇਰਾਨ ਤੇ ਇਜ਼ਰਾਈਲ ਵਿਚਾਲੇ ਜੰਗ ਦੌਰਾਨ ਖਮੇਨੀ ਦੇ ਨਜ਼ਰ ਨਾ ਆਉਣ ਤੋਂ ਅਜਿਹੇ ਸੰਕੇਤ ਮਿਲੇ ਸਨ ਕਿ ਉਹ ਕਿਸੇ ਬੰਕਰ ’ਚ ਲੁਕੇ ਹੋਏ ਹਨ। ਹਾਲਾਂਕਿ ਸਰਕਾਰੀ ਮੀਡੀਆ ਨੇ ਆਪਣੀ ਕਿਸੇ ਵੀ ਖ਼ਬਰ ’ਚ ਇਹ ਪੁਸ਼ਟੀ ਨਹੀਂ ਕੀਤੀ ਸੀ। ਇਰਾਨੀ ਸਰਕਾਰੀ ਟੈਲੀਵਿਜ਼ਨ ’ਤੇ ਅਯਾਤੁੱਲਾ ਅਲੀ ਖਮੇਨੀ ਨੂੰ ਨਾਅਰੇ ਲਾ ਰਹੀ ਭੀੜ ਵੱਲ ਹੱਥ ਹਿਲਾਉਂਦੇ ਹੋਏ ਦਿਖਾਇਆ ਗਿਆ ਹੈ। -ਏਪੀ
Advertisement
Advertisement