DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪ

ਸੰਘੀ ਜਾਂਚ ਏਜੰਸੀ ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕਰੈਟ ਆਗੂਆਂ ਨਾਲ ਟਕਰਾਅ ਹੋਇਆ। ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ, ਜਿਸ ਸਬੰਧੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਦੇਸ਼...
  • fb
  • twitter
  • whatsapp
  • whatsapp
featured-img featured-img
FBI Director Kash Patel gestures as he testifies before a Senate Judiciary Committee hearing on oversight of the Federal Bureau of Investigation, on Capitol Hill in Washington, D.C., U.S., September 16, 2025. REUTERS/Jonathan Ernst
Advertisement

ਸੰਘੀ ਜਾਂਚ ਏਜੰਸੀ ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕਰੈਟ ਆਗੂਆਂ ਨਾਲ ਟਕਰਾਅ ਹੋਇਆ। ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ, ਜਿਸ ਸਬੰਧੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਸਿਆਸੀਕਰਨ ਕੀਤਾ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੰਨੇ-ਪ੍ਰਮੰਨੇ ਵਿਰੋਧੀਆਂ ਖ਼ਿਲਾਫ਼ ਬਦਲੇ ਦੀ ਕਾਰਵਾਈ ਕੀਤੀ ਹੈ। ਸੈਨੇਟ ਦੀ ਨਿਆਂ ਕਮੇਟੀ ਸਾਹਮਣੇ ਅੱਜ ਪਟੇਲ ਦੀ ਪੇਸ਼ੀ ਉਨ੍ਹਾਂ ਦੇ ਕਾਰਜਕਾਲ ਦੀ ਪਹਿਲੀ ਸੁਣਵਾਈ ਸੀ। ਇਹ ਉਨ੍ਹਾਂ ਲਈ ਅਜਿਹਾ ਮੰਚ ਸੀ ਜਿੱਥੇ ਉਹ ਇਹ ਸਾਬਤ ਕਰ ਸਕਣ ਕਿ ਉਹ ਇਸ ਨੌਕਰੀ ਲਈ ਸਹੀ ਵਿਅਕਤੀ ਹਨ। ਇਹ ਅਜਿਹੇ ਸਮੇਂ ਹੋਇਆ ਜਦੋਂ ਅੰਦਰੂਨੀ ਉਥਲ-ਪੁਥਲ ਅਤੇ ਅਮਰੀਕਾ ਵਿੱਚ ਸਿਆਸੀ ਹਿੰਸਾ ਬਾਰੇ ਚਿੰਤਾ ਵਧ ਰਹੀ ਹੈ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਉਟਾਹ ਵਿੱਚ ਕਾਲਜ ਕੈਂਪਸ ’ਚ ਰੂੜ੍ਹੀਵਾਦੀ ਕਾਰਕੁਨ ਚਾਰਲੀ ਕਿਰਕ ਦੀ ਹੱਤਿਆ ਨੇ ਸਪੱਸ਼ਟ ਕਰ ਦਿੱਤਾ ਹੈ। ਇਸ ਸੁਣਵਾਈ ਦੌਰਾਨ ਰਿਪਬਲਿਕਨ ਆਗੂਆਂ ਨੇ ਪਟੇਲ ਦਾ ਸਮਰਥਨ ਕੀਤਾ।

Advertisement
Advertisement
×