Kash Patel ਨਵੇਂ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਮਿਲ ਸਕਦੀ ਹੈ ਇਕ ਹੋਰ ਜ਼ਿੰਮੇਵਾਰੀ
ਵਾਸ਼ਿੰਗਟਨ, 23 ਫਰਵਰੀ
FBI director Kash Patel to get another responsibility ਐੱਫਬੀਆਈ ਦੇ ਨਵੇਂ ਡਾਇਰੈਕਟਰ ਕਾਸ਼ ਪਟੇਲ ਨੂੰ ਅਲਕੋਹਲ, ਟੋਬੈਗੋ, ਹਥਿਆਰਾਂ ਤੇ ਵਿਸਫੋਟਕਾਂ (ਏਟੀਐੱਫ) ਬਾਰੇ ਬਿਊਰੋ ਦਾ ਕਾਰਜਕਾਰੀ ਮੁਖੀ ਲਾਏ ਜਾਣ ਦੀ ਉਮੀਦ ਹੈ। ਇਹ ਦਾਅਵਾ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਹੈ। ਪਟੇਲ ਇਸ ਅਹੁਦੇ ਦੀ ਸਹੁੰ ਅਗਲੇ ਹਫ਼ਤੇ ਚੁੱਕ ਸਕਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਕੋਲ ਨਿਆਂ ਵਿਭਾਗ ਦੀਆਂ ਦੋ ਸਭ ਤੋਂ ਵੱਡੀਆਂ ਏਜੰਸੀਆਂ ਦੀ ਕਮਾਨ ਹੋਵੇਗੀ।
ਪਟੇਲ ਨੇ ਸ਼ੁੱਕਰਵਾਰ ਨੂੰ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ ਸੀ। ਦੱਸ ਦੇਈਏ ਕਿ ਏਟੀਐੱਫ ਵੱਖਰੀ ਏਜੰਸੀ ਹੈ, ਜਿਸ ਵਿਚ 5500 ਦੇ ਕਰੀਬ ਮੁਲਾਜ਼ਮ ਹਨ, ਜੋ ਹਥਿਆਰਾਂ, ਵਿਸਫੋਟਕਾਂ ਤੇ ਅੱਗਜ਼ਨੀ ਲਈ ਕੌਮੀ ਕਾਨੂੰਨ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਹੋਰ ਚੀਜ਼ਾਂ ਦੇ ਨਾਲ ਸੰਘੀ ਹਥਿਆਰਾਂ ਦੇ ਡੀਲਰਾਂ ਨੂੰ ਲਾਇਸੈਂਸ ਦੇਣ, ਅਪਰਾਧਾਂ ਵਿੱਚ ਵਰਤੀਆਂ ਜਾਂਦੀਆਂ ਬੰਦੂਕਾਂ ਦਾ ਪਤਾ ਲਗਾਉਣ ਅਤੇ ਗੋਲੀਬਾਰੀ ਦੀ ਜਾਂਚ ਵਿੱਚ ਖੁਫੀਆ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ ਵੀ ਏਟੀਐੱਫ ਦੀ ਜ਼ਿੰਮੇਵਾਰੀ ਹੈ। ਇਹ ਖ਼ਬਰ ਅਜਿਹੇ ਮੌਕੇ ਆਈ ਹੈ ਜਦੋਂ ਅਟਾਰਨੀ ਜਨਰਲ Pam Bondi ਨੇ ਪਿਛਲੇ ਦਿਨੀਂ ਏਟੀਐੱਫ ਦੀ ਸਿਖਰਲੀ ਵਕੀਲ Pamela Hicks ਨੂੰ ਬਰਖਾਸਤ ਕਰ ਦਿੱਤਾ ਹੈ। -ਏਪੀ