ਜਸਟਿਸ ਖ਼ਾਨ ਸੰਵਿਧਾਨਕ ਅਦਾਲਤ ਦੇ ਪਹਿਲੇ ਚੀਫ ਜਸਟਿਸ ਬਣੇ
ਜਸਟਿਸ ਅਮੀਨੁੱਦੀਨ ਖ਼ਾਨ ਨੇ ਵਿਵਾਦਤ 27ਵੀਂ ਸੰਵਿਧਾਨਕ ਸੋਧ ਤੋਂ ਬਾਅਦ ਅੱਜ ਨਵੀਂ ਸਥਾਪਤ ਫੈਡਰਲ ਸੰਵਿਧਾਨਕ ਅਦਾਲਤ ਦੇ ਪਹਿਲੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਜ਼ਰਦਾਰੀ ਨੇ ਜਸਟਿਸ ਖ਼ਾਨ ਨੂੰ ਅਹੁਦੇ ਦੀ ਸਹੁੰ ਚੁਕਵਾਈ। ਸਮਾਗਮ ’ਚ ਸੈਨਾ ਮੁਖੀ ਆਸਿਮ...
Advertisement
ਜਸਟਿਸ ਅਮੀਨੁੱਦੀਨ ਖ਼ਾਨ ਨੇ ਵਿਵਾਦਤ 27ਵੀਂ ਸੰਵਿਧਾਨਕ ਸੋਧ ਤੋਂ ਬਾਅਦ ਅੱਜ ਨਵੀਂ ਸਥਾਪਤ ਫੈਡਰਲ ਸੰਵਿਧਾਨਕ ਅਦਾਲਤ ਦੇ ਪਹਿਲੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਜ਼ਰਦਾਰੀ ਨੇ ਜਸਟਿਸ ਖ਼ਾਨ ਨੂੰ ਅਹੁਦੇ ਦੀ ਸਹੁੰ ਚੁਕਵਾਈ। ਸਮਾਗਮ ’ਚ ਸੈਨਾ ਮੁਖੀ ਆਸਿਮ ਮੁਨੀਰ, ਜੁਆਇੰਟ ਚੀਫਜ਼ ਆਫ ਸਟਾਫ ਕਮੇਟੀ ਦੇ ਮੁਖੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਅਤੇ ਚੀਫ ਜਸਟਿਸ ਯਾਹੀਆ ਅਫ਼ਰੀਦੀ ਵੀ ਹਾਜ਼ਰ ਸਨ। ਉਧਰ, ਵਿਰੋਧੀ ਪਾਰਟੀਆਂ ਦੇ ਗੱਠਜੋੜ ਨੇ ਹਾਲ ਹੀ ’ਚ ਕੀਤੀ ਗਈ ਵਿਵਾਦਤ ਸੰਵਿਧਾਨਕ ਸੋਧ ਖ਼ਿਲਾਫ਼ ਦੇਸ਼ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਦੀ ਮੌਲਿਕਤਾ ਦੀ ਬਹਾਲੀ ਲਈ ਸਾਰੇ ਜਮਹੂਰੀ ਕਦਮ ਚੁੱਕਣਗੇ।
Advertisement
Advertisement
×

