ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੈਸ਼ੰਕਰ ਵੱਲੋਂ ਮੈਨਚੈਸਟਰ ’ਚ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ

ਮੈਨਚੈਸਟਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮੈਨਚੈਸਟਰ ’ਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਖੇਤਰ ’ਚ ਵੱਧਦੇ ਪਰਵਾਸੀ ਭਾਈਚਾਰੇ ਦੇ ਮਹੱਤਵ ਦਾ ਪ੍ਰਤੀਕ ਹੈ ਅਤੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਸਮੇਤ ਭਵਿੱਖ ਦੀਆਂ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਹੋਰ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੈਨਚੈਸਟਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮੈਨਚੈਸਟਰ ’ਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਖੇਤਰ ’ਚ ਵੱਧਦੇ ਪਰਵਾਸੀ ਭਾਈਚਾਰੇ ਦੇ ਮਹੱਤਵ ਦਾ ਪ੍ਰਤੀਕ ਹੈ ਅਤੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਸਮੇਤ ਭਵਿੱਖ ਦੀਆਂ ਚੀਜ਼ਾਂ ਦਾ ਸੰਕੇਤ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਵੀ ਢੁੱਕਵਾਂ ਸਮਾਂ ਹੈ ਕਿ ਵਿਸ਼ਾਖਾ ਯਦੁਵੰਸ਼ੀ ਮਹਿਲਾ ਦਿਵਸ ਮੌਕੇ ਭਾਰਤ ਦੀ ਨਵੀਂ ਕੌਂਸੁਲ ਜਰਨਲ ਵਜੋਂ ਆਪਣਾ ਕਾਰਜਭਾਰ ਸੰਭਾਲੇ ਜੋ ਮਹਿਲਾਵਾਂ ਦੇ ਮੁੱਦਿਆਂ ਦੇ ਸਬੰਧ ਵਿੱਚ ਸਰਕਾਰ ਵੱਲੋਂ ਕੀਤੀ ਗਈ ਨਵੀਂ ਪ੍ਰਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕੌਂਸੁਲੇਟ ਜਨਰਲ ਦੇ ਉਦਘਾਟਨ ਤੋਂ ਬਾਅਦ ਓਲਡ ਟ੍ਰੈਫਰਡ ਸਟੇਡੀਅਮ ’ਚ ਲੰਕਾਸ਼ਾਇਰ ਕ੍ਰਿਕਟ ਕਲੱਬ ਦੀ ਮਹਿਲਾ ਟੀਮ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾ, ‘ਅੱਜ ਮੈਨਚੈਸਟਰ ਦੀ ਪਹਿਲੀ ਰਸਮੀ ਯਾਤਰਾ ਹੈ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਪਿਛਲੇ ਚਾਰ ਦਹਾਕਿਆਂ ’ਚ ਭਾਰਤ ਤੇ ਮੈਨਚੈਸਟਰ ਦੇ ਰਿਸ਼ਤੇ ਕਿੰਨੇ ਮਜ਼ਬੂਤ ਹੋਏ ਹਨ।’ -ਪੀਟੀਆਈ

Advertisement
Advertisement