ਇਜ਼ਰਾਈਲ ਵੱਲੋਂ ਦੱਖਣੀ ਲਿਬਨਾਨ ਵਿੱਚ ਹਮਲਾ; ਇਕ ਮੌਤ
ਇਜ਼ਰਾਇਲੀ ਫੌਜੀਆਂ ਨੇ ਦੱਖਣੀ ਲਿਬਨਾਨ ਦੇ ਸਰਹੱਦੀ ਪਿੰਡ ਵਿੱਚ ਇੱਕ ਮਿਉਂਸਿਪਲ ਸਰਕਾਰੀ ਇਮਾਰਤ ’ਤੇ ਹਮਲਾ ਕਰ ਕੇ ਇੱਕ ਕਰਮਚਾਰੀ ਨੂੰ ਮਾਰ ਦਿੱਤਾ। ਇਜ਼ਰਾਈਲ ਨੇ ਇਹ ਕਾਰਵਾਈ ਬਲੀਦਾ ਕਸਬੇ ਵਿੱਚ ਕੀਤੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਫੌਜੀ ਹਿਜ਼ਬੁੱਲ੍ਹਾ ਅਤਿਵਾਦੀ...
Advertisement
Advertisement
ਇਜ਼ਰਾਇਲੀ ਫੌਜੀਆਂ ਨੇ ਦੱਖਣੀ ਲਿਬਨਾਨ ਦੇ ਸਰਹੱਦੀ ਪਿੰਡ ਵਿੱਚ ਇੱਕ ਮਿਉਂਸਿਪਲ ਸਰਕਾਰੀ ਇਮਾਰਤ ’ਤੇ ਹਮਲਾ ਕਰ ਕੇ ਇੱਕ ਕਰਮਚਾਰੀ ਨੂੰ ਮਾਰ ਦਿੱਤਾ। ਇਜ਼ਰਾਈਲ ਨੇ ਇਹ ਕਾਰਵਾਈ ਬਲੀਦਾ ਕਸਬੇ ਵਿੱਚ ਕੀਤੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਫੌਜੀ ਹਿਜ਼ਬੁੱਲ੍ਹਾ ਅਤਿਵਾਦੀ ਜਥੇਬੰਦੀ ਨਾਲ ਸਬੰਧਤ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਇਮਾਰਤ ਵਿਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੇ ਇਮਾਰਤ ਦੇ ਅੰਦਰੋਂ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ, ਜਿਸ ਨੂੰ ਉਹ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਨੇ ਕਿਹਾ ਕਿ ਉਨ੍ਹਾਂ ਨੇ ਖ਼ਤਰੇ ਨੂੰ ਬੇਅਸਰ ਕਰਨ ਲਈ ਗੋਲੀਬਾਰੀ ਕੀਤੀ ਸੀ ਅਤੇ ਇਸ ਘਟਨਾ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
