ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਜ਼ਰਾਈਲ: ਨੇਤਨਯਾਹੂ ਸਰਕਾਰ ਨੂੰ ਝਟਕਾ

ਗਾਜ਼ਾ ਤੇ ਇਰਾਨ ਨਾਲ ਟਕਰਾਅ ਦੇ ਬਾਵਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਜ਼ਰਾਈਲ ਦੀਆਂ ਅਤਿ-ਰੂੜੀਵਾਦੀ (ਅਲਟਰਾ-ਆਰਥੋਡੌਕਸ) ਪਾਰਟੀਆਂ ਵਿੱਚੋਂ ਇੱਕ ਯੂਨਾਈਟਿਡ ਤੋਰਾ ਜੂਡਇਜ਼ਮ (ਯੂਟੀਜੇ) ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੇਤਨਯਾਹੂ...
Advertisement

ਗਾਜ਼ਾ ਤੇ ਇਰਾਨ ਨਾਲ ਟਕਰਾਅ ਦੇ ਬਾਵਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਜ਼ਰਾਈਲ ਦੀਆਂ ਅਤਿ-ਰੂੜੀਵਾਦੀ (ਅਲਟਰਾ-ਆਰਥੋਡੌਕਸ) ਪਾਰਟੀਆਂ ਵਿੱਚੋਂ ਇੱਕ ਯੂਨਾਈਟਿਡ ਤੋਰਾ ਜੂਡਇਜ਼ਮ (ਯੂਟੀਜੇ) ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਸੱਤਾਧਾਰੀ ਗੱਠਜੋੜ ਤੋਂ ਵੱਖ ਹੋ ਰਹੀ ਹੈ ਕਿਉਂਕਿ ਇਹ ਸਰਕਾਰ ਯਹੂਦੀ ਵਿਦਿਆਰਥੀਆਂ ਨੂੰ ਫੌਜ ਵਿੱਚ ਭਰਤੀ ਹੋਣ ਤੋਂ ਛੋਟ ਦੇਣ ਸਬੰਧੀ ਬਿੱਲ ਦਾ ਖਰੜਾ ਤਿਆਰ ਕਰਨ ਵਿੱਚ ਨਾਕਾਮ ਰਹੀ ਹੈ। ਗਾਜ਼ਾ ਵਿੱਚ ਜੰਗ ਦੇ ਫ਼ੈਸਲਾਕੁਨ ਸਮੇਂ ਦੌਰਾਨ ਇਸ ਐਲਾਨ ਨੂੰ ਨੇਤਨਯਾਹੂ ਸ਼ਾਸਨ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਯੂਟੀਜੇ ਪਾਰਟੀ ਦੇ ਦੋ ਗੁੱਟਾਂ ਨੇ ਕਿਹਾ ਕਿ ਉਹ ਇੱਕ ਕਾਨੂੰਨ ’ਤੇ ਅਸਹਿਮਤੀ ਕਾਰਨ ਸਰਕਾਰ ’ਤੇ ਨਿਸ਼ਾਨਾ ਸੇਧ ਰਹੇ ਹਨ ਜਿਸ ਵਿੱਚ ਇਸ ਪਾਰਟੀ ਦੇ ਮੈਂਬਰਾਂ ਵਾਸਤੇ ਵਿਆਪਕ ਫੌਜੀ ਡਰਾਫਟ ਛੋਟ ਦੀ ਮੱਦ ਸ਼ਾਮਲ ਹੈ। ਏਪੀ-

Advertisement
Advertisement