ਇਰਾਨ ਦੀ ਨਿਗਰਾਨ ਕੌਂਸਲ ਵੱਲੋਂ ਗਰਮਖਿਆਲੀ ਸਪੀਕਰ ਸਣੇ 6 ਉਮੀਦਵਾਰਾਂ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਮਨਜ਼ੂਰੀ
ਸਾਬਕਾ ਸਦਰ ਮਹਿਮੂਦ ਅਹਿਮਦੀਨੇਜਾਦ ਨੂੰ ਚੋਣ ਲੜਨ ਤੋਂ ਮੁੜ ਡੱਕਿਆ
Advertisement
ਦੁਬਈ, 9 ਜੂਨ
ਇਰਾਨ ਦੀ ਨਿਗਰਾਨ ਕੌਂਸਲ ਨੇ ਦੇਸ਼ ਦੀ ਸੰਸਦ ਦੇ ਗਰਮਖਿਆਲੀ/ਕੱਟੜਵਾਦੀ ਸਪੀਕਰ ਤੇ ਪੰਜ ਹੋਰਨਾਂ ਨੂੰ 28 ਜੁੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲੜਨ ਦੀ ਖੁੱਲ੍ਹ ਦੇ ਦਿੱਤੀ ਹੈ। ਯਾਦ ਰਹੇ ਕਿ ਰਾਸ਼ਟਰਪਤੀ ਇਬਰਾਹਿਮ ਰਈਸੀ ਤੇ ਸੱਤ ਹੋਰਨਾਂ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ। ਨਿਗਰਾਨ ਕੌਂਸਲ ਨੇ ਇਕ ਵਾਰ ਫਿਰ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੂੰ ਰਾਸ਼ਟਰਪਤੀ ਦੀ ਚੋਣ ਲੜਨ ਤੋਂ ਰੋਕ ਦਿੱਤਾ ਹੈ। -ਏਪੀ
Advertisement
Advertisement
×