DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਸ਼ਨਿਚਰਵਾਰ ਨੂੰ ਕਰਨਗੇ ਪਾਕਿਸਤਾਨ ਦੌਰਾ

Iranian president to visit Pak to hold talks, discuss regional situation
  • fb
  • twitter
  • whatsapp
  • whatsapp
Advertisement
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਦੌਰੇ ’ਤੇ ਆਉਣਗੇ ਅਤੇ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਦੁਵੱਲੇ ਦੀ ਮਜ਼ਬੂਤੀ ਤੋਂ ਇਲਾਵਾ ਹਾਲੀਆ  Iran-Israel conflict ਬਾਰੇ ਚਰਚਾ ਕਰਨਗੇ। ਮੀਡੀਆ ਦੀ ਇੱਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ਅਖਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ Masoud Pezeshkian ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸੱਦੇ ’ਤੇ ਦੋ ਰੋਜ਼ਾ ਦੌਰੇ ਕਰਨਗੇ।
ਖ਼ਬਰ ’ਚ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪੇਜ਼ੇਸ਼ਕੀਅਨ ਵੱਲੋਂ ਦੌਰੇ ਦੌਰਾਨ ਦੇਸ਼ ਦੀ ਉੱਚ ਸਿਵਲ ਤੇ ਮਿਲਟਰੀ ਲੀਡਰਾਂ ਜਿਨ੍ਹਾਂ ਵਿੱਚ President Asif Ali Zardari, Prime Minister Sharif and Army Chief Field Marshal Asim Munir ਸ਼ਾਮਲ ਹਨ, ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਪੇਜ਼ੇਸ਼ਕੀਅਨ ਲਾਹੌਰ ਵਿੱਚ ਉਤਰਨਗੇ ਜਿਥੋਂ ਉਹ ਮੀਟਿੰਗਾਂ ਲਈ ਇਸਲਾਮਾਬਾਦ ਜਾਣਗੇ।
ਇਰਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੇਜ਼ੇਸ਼ਕੀਅਨ ਦੇ ਏਜੰਡੇ ’ਚ ਕਾਰੋਬਾਰ ਤੇ ਸੱਭਿਆਚਾਰ ਸਬੰਧੀ ਆਗੂਆਂ ਨਾਲ ਮੀਟਿੰਗਾਂ ਤੇ ਗੱਲਬਾਤ ਸ਼ਾਮਲ ਹੈ। ਵਿਚਾਰ-ਵਟਾਂਦਰਾ ਦੁਵੱਲੇ ਸਬੰਧਾਂ ਜਿਨ੍ਹਾਂ ਵਿੱਚ ਸਿਆਸੀ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਪੱਖ ਸ਼ਾਮਲ ਹਨ, ਨੂੰ ਮਜ਼ਬੂਤ ਕਰਨ ’ਤੇ ਹੋਵੇਗਾ।

Advertisement

Advertisement
×