ਇਰਾਨ ਨੇ ਹੋਰਮੂਜ਼ ਖਾੜੀ ’ਚ ਤੇਲ ਟੈਂਕਰ ਡੱਕਿਆ
ਇਰਾਨ ਨੇ ਅੱਜ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲਾ ਤੇਲ ਟੈਂਕਰ ਹੋਰਮੂਜ਼ ਖਾੜੀ ਦੇ ਤੰਗ ਰਾਹ ’ਚੋਂ ਲੰਘਦੇ ਸਮੇਂ ਜ਼ਬਤ ਕਰ ਲਿਆ ਹੈ। ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਰਾਨ ਨੇ ਤੇਲ ਟੈਂਕਰ ਜ਼ਬਤ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ।...
Advertisement
ਇਰਾਨ ਨੇ ਅੱਜ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲਾ ਤੇਲ ਟੈਂਕਰ ਹੋਰਮੂਜ਼ ਖਾੜੀ ਦੇ ਤੰਗ ਰਾਹ ’ਚੋਂ ਲੰਘਦੇ ਸਮੇਂ ਜ਼ਬਤ ਕਰ ਲਿਆ ਹੈ। ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਰਾਨ ਨੇ ਤੇਲ ਟੈਂਕਰ ਜ਼ਬਤ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਤਹਿਰਾਨ ਲਗਾਤਾਰ ਚਿਤਾਵਨੀ ਦੇ ਰਿਹਾ ਹੈ ਕਿ ਜੂਨ ’ਚ ਇਜ਼ਰਾਈਲ ਨਾਲ 12 ਦਿਨ ਚੱਲੀ ਜੰਗ ਮਗਰੋਂ (ਜਿਸ ਵਿੱਚ ਅਮਰੀਕਾ ਨੇ ਇਰਾਨ ਨੇ ਪਰਮਾਣੂ ਟਿਕਾਣਿਆਂ ’ਤੇ ਹਮਲਾ ਕੀਤਾ ਸੀ) ਉਹ ਕਿਸੇ ਵੀ ਹਮਲੇ ਦਾ ਜਵਾਬ ਦੇ ਸਕਦਾ ਹੈ। ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਤੇਲ ਟੈਂਕਰ ‘ਤਲਾਰਾ’ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਜਮਾਨ ਤੋਂ ਸਿੰਗਾਪੁਰ ਵੱਲ ਲਿਜਾਂਦੇ ਸਮੇਂ ਇਰਾਨੀ ਸੁਰੱਖਿਆ ਬਲਾਂ ਨੇ ਇਸ ਨੂੰ ਰੋਕਿਆ ਸੀ।
Advertisement
Advertisement
×

