ਇਰਾਨ ਵੱਲੋਂ ਮਿਜ਼ਾਈਲ ਕੇਂਦਰਾਂ ਦੀ ਉਸਾਰੀ ਮੁੜ ਸ਼ੁਰੂ
ਇਰਾਨ ਨੇ ਆਪਣੇ ਉਨ੍ਹਾਂ ਮਿਜ਼ਾਈਲ ਨਿਰਮਾਣ ਕੇਂਦਰਾਂ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਇਜ਼ਰਾਈਲ ਨਾਲ 12 ਦਿਨ ਚੱਲੀ ਜੰਗ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਅਹਿਮ ਉਪਕਰਨ, ਜੋ ਹਥਿਆਰਾਂ ਦੇ ਨਿਰਮਾਣ ’ਚ ਠੋਸ ਈਂਧਣ ਪੈਦਾ ਕਰਨ ਲਈ...
Advertisement
ਇਰਾਨ ਨੇ ਆਪਣੇ ਉਨ੍ਹਾਂ ਮਿਜ਼ਾਈਲ ਨਿਰਮਾਣ ਕੇਂਦਰਾਂ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਇਜ਼ਰਾਈਲ ਨਾਲ 12 ਦਿਨ ਚੱਲੀ ਜੰਗ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਅਹਿਮ ਉਪਕਰਨ, ਜੋ ਹਥਿਆਰਾਂ ਦੇ ਨਿਰਮਾਣ ’ਚ ਠੋਸ ਈਂਧਣ ਪੈਦਾ ਕਰਨ ਲਈ ਜ਼ਰੂਰੀ ਹੈ, ਹਾਲੇ ਉਪਲਬਧ ਨਹੀਂ ਹੈ। ਖ਼ਬਰ ਏਜੰਸੀ ਨੇ ਇਹ ਦਾਅਵਾ ਸੈਟੇਲਾਈਟ ਤੋਂ ਉਪਲੱਬਧ ਤਸਵੀਰਾਂ ਦੇ ਮੁਲਾਂਕਣ ਦੇ ਹਵਾਲੇ ਨਾਲ ਕੀਤਾ ਹੈ। ਮਿਜ਼ਾਈਲ ਪ੍ਰੋਗਰਾਮ ਮੁੜ ਸ਼ੁਰੂ ਕਰਨਾ ਇਸਲਾਮਕ ਗਣਰਾਜ ਲਈ ਅਹਿਮ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਇਜ਼ਰਾਈਲ ਨਾਲ ਮੁੜ ਜੰਗ ਹੋ ਸਕਦੀ ਹੈ। ਇਰਾਨ ਹਮਲਿਆਂ ’ਚ ਨੁਕਸਾਨੇ ਗਏ ਪਰਮਾਣੂ ਕੇਂਦਰਾਂ ਦੀ ਬਜਾਏ ਮਿਜ਼ਾਈਲ ਕੇਂਦਰਾਂ ਦੀ ਮੁੜ ਉਸਾਰੀ ’ਤੇ ਵੱਧ ਜ਼ੋਰ ਦੇ ਰਿਹਾ ਹੈ। ਮਿਜ਼ਾਈਲ ਮਾਹਿਰਾਂ ਨੇ ਦੱਸਿਆ ਕਿ ਪਲੈਨੇਟਰੀ ਮਿਕਸਰ ਉਪਕਰਨ ਹਾਸਲ ਕਰਨਾ ਤਹਿਰਾਨ ਦਾ ਟੀਚਾ ਹੈ।
Advertisement
Advertisement
×