ਇਰਾਨ ਨੇ ਤਿੰਨ ਇਜ਼ਰਾਇਲੀ ਜਾਸੂਸਾਂ ਨੂੰ ਫਾਹੇ ਟੰਗਿਆ
ਦੁਬਈ: ਇਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਅੱਜ ਤਿੰਨ ਹੋਰ ਕੈਦੀਆਂ ਨੂੰ ਫਾਂਸੀ ਦੇ ਦਿੱਤੀ। ਇਰਾਨ ਦੀ ਸਰਕਾਰੀ ‘ਇਰਨਾ’ ਖ਼ਬਰ ਏਜੰਸੀ ਨੇ ਇਸ ਬਾਰੇ ਖ਼ਬਰ ਦਿੱਤੀ। ਕੈਦੀਆਂ ਨੂੰ ਇਰਾਨ ਦੇ ਪੱਛਮੀ ਅਜ਼ਰਬਾਇਜਾਨ ਪ੍ਰਾਂਤ ਦੀ ਉਮਰੀਆ ਜੇਲ੍ਹ ਵਿੱਚ...
Advertisement
ਦੁਬਈ: ਇਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਅੱਜ ਤਿੰਨ ਹੋਰ ਕੈਦੀਆਂ ਨੂੰ ਫਾਂਸੀ ਦੇ ਦਿੱਤੀ। ਇਰਾਨ ਦੀ ਸਰਕਾਰੀ ‘ਇਰਨਾ’ ਖ਼ਬਰ ਏਜੰਸੀ ਨੇ ਇਸ ਬਾਰੇ ਖ਼ਬਰ ਦਿੱਤੀ। ਕੈਦੀਆਂ ਨੂੰ ਇਰਾਨ ਦੇ ਪੱਛਮੀ ਅਜ਼ਰਬਾਇਜਾਨ ਪ੍ਰਾਂਤ ਦੀ ਉਮਰੀਆ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਪੱਛਮੀ ਅਜ਼ਰਬਾਇਜਾਨ ਦੇਸ਼ ਦਾ ਸਭ ਤੋਂ ਉੱਤਰ-ਪੱਛਮੀ ਪ੍ਰਾਂਤ ਹੈ। ਇਰਾਨ ਨੇ ਇਜ਼ਰਾਈਲ ਨਾਲ ਜੰਗ ਦੌਰਾਨ ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। -ਏਪੀ
Advertisement
Advertisement