International Criminal Court: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਗ੍ਰਿਫ਼ਤਾਰੀ ਵਾਰੰਟਾਂ ਦਾ ਅਮਰੀਕਾ ਵਲੋਂ ਵਿਰੋਧ
ਬਾਕੀ ਦੇਸ਼ਾਂ ਵੱਲੋਂ ਆਈਸੀਸੀ ਦੇ ਫੈਸਲੇ ਦਾ ਸਮਰਥਨ
Advertisement
ਹੇਗ, 21 ਨਵੰਬਰ
ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹਮਾਸ ਦੇ ਅਧਿਕਾਰੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ’ਤੇ ਗਾਜ਼ਾ ਵਿੱਚ ਯੁੱਧ ਅਤੇ ਅਕਤੂਬਰ 2023 ਦੇ ਹਮਲਿਆਂ ਨੂੰ ਲੈ ਕੇ ਯੁੱਧ ਅਪਰਾਧ ਦੇ ਮਾਨਵਤਾ ਖ਼ਿਲਾਫ਼ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਇਜ਼ਰਾਈਲ ਨੇ ਅਕਤੂਬਰ 2023 ਵਿੱਚ ਫਲਸਤੀਨੀ ਖੇਤਰ ਵਿੱਚ ਹਮਲੇ ਸ਼ੁਰੂ ਕੀਤੇ ਸਨ, ਜਿਸ ਮਗਰੋਂ ਹਮਾਸ ਦੇ ਕਈ ਅਧਿਕਾਰੀ ਮਾਰੇ ਗਏ।
Advertisement
ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਸਾਬਕਾ ਰੱਖਿਆ ਮੁਖੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ। ਇਹ ਜਾਣਕਾਰੀ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਦਿੱਤੀ ਹੈ। ਸੰਯੁਕਤ ਰਾਜ ਅਮਰੀਕਾ ਨੇ ਅਦਾਲਤ ਦੇ ਫੈਸਲੇ ਨੂੰ ਬੁਨਿਆਦੀ ਤੌਰ ’ਤੇ ਰੱਦ ਕਰ ਦਿੱਤਾ ਹੈ।
Advertisement
×