ਇੰਡੋਨੇਸ਼ਿਆਈ ਰਾਸ਼ਟਰਪਤੀ ਅੱਜ ਤੋਂ ਪਾਕਿ ਫੇਰੀ ’ਤੇ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਸੋਮਵਾਰ ਤੋਂ ਪਾਕਿਸਤਾਨ ਦੇ ਦੋ ਰੋਜ਼ਾ ਦੌਰੇ ’ਤੇ ਆ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਮੁਤਾਬਕ ਸੁਬਿਆਂਤੋ ਦਾ ਇਹ ਪਹਿਲਾ ਅਧਿਕਾਰਤ ਦੌਰਾ ਹੋਵੇਗਾ। ਰਾਸ਼ਟਰਪਤੀ ਨਾਲ ਉੱਚ ਪੱਧਰੀ ਵਫ਼ਦ ਵੀ ਆਵੇਗਾ, ਜਿਸ ਵਿੱਚ ਕੁੱਝ ਮੰਤਰੀ ਅਤੇ...
Advertisement
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਸੋਮਵਾਰ ਤੋਂ ਪਾਕਿਸਤਾਨ ਦੇ ਦੋ ਰੋਜ਼ਾ ਦੌਰੇ ’ਤੇ ਆ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਮੁਤਾਬਕ ਸੁਬਿਆਂਤੋ ਦਾ ਇਹ ਪਹਿਲਾ ਅਧਿਕਾਰਤ ਦੌਰਾ ਹੋਵੇਗਾ। ਰਾਸ਼ਟਰਪਤੀ ਨਾਲ ਉੱਚ ਪੱਧਰੀ ਵਫ਼ਦ ਵੀ ਆਵੇਗਾ, ਜਿਸ ਵਿੱਚ ਕੁੱਝ ਮੰਤਰੀ ਅਤੇ ਅਧਿਕਾਰੀ ਸ਼ਾਮਲ ਹੋਣਗੇ। ਫੇਰੀ ਦੌਰਾਨ ਸ੍ਰੀ ਸੁਬਿਆਂਤੋ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਫੌਜ ਮੁਖੀ ਜਨਰਲ ਸਈਦ ਅਸੀਮ ਮੁਨੀਰ ਨਾਲ ਵੀ ਮੁਲਾਕਾਤ ਕਰਨਗੇ। ਦੋਵੇਂ ਧਿਰਾਂ ਵਪਾਰ, ਨਿਵੇਸ਼, ਰੱਖਿਆ, ਸੂਚਨਾ ਤਕਨਾਲੋਜੀ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ ’ਤੇ ਸਹਿਯੋਗ ਵਧਾਉਣ ਲਈ ਵਿਚਾਰ-ਵਟਾਂਦਰਾ ਕਰਨਗੀਆਂ। ਇਸ ਦੌਰਾਨ ਕਈ ਸਮਝੌਤਿਆਂ ’ਤੇ ਦਸਤਖ਼ਤ ਹੋਣ ਦੀ ਵੀ ਉਮੀਦ ਹੈ।
Advertisement
Advertisement
×

