ਅਮਰੀਕਾ ’ਚ ਭਾਰਤੀ ਮੂਲ ਦਾ ਡਾਕਟਰ ਨਸ਼ੀਲੀਆਂ ਦਵਾਈਆਂ ਦੇਣ ਦੇ ਮਾਮਲੇ ’ਤੇ ਘਿਰਿਆ
ਦਵਾੲੀਆਂ ਲਿਖਣ ਬਦਲੇ ਕਰਦਾ ਸੀ ਜਿਨਸੀ ਸੋਸ਼ਣ
Advertisement
Indian-origin doctor charged with offering drugs for sexual favours ਨਿਊਜਰਸੀ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ’ਤੇ ਜਿਨਸੀ ਸੋਸ਼ਣ ਦੀ ਆੜ ਹੇਠ ਆਪਣੇ ਮਰੀਜ਼ਾਂ ਨੂੰ ਬਿਨਾਂ ਕਿਸੇ ਮੈਡੀਕਲ ਉਦੇਸ਼ ਦੇ ਨਸ਼ੀਲੀਆਂ ਦਵਾਈਆਂ ਦੇਣ ਦੇ ਦੋਸ਼ ਲੱਗੇ ਹਨ। ਨਿਊ ਜਰਸੀ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ 51 ਸਾਲਾ ਰਿਤੇਸ਼ ਕਾਲੜਾ ਕਥਿਤ ਤੌਰ ’ਤੇ ਆਪਣੇ ਮਰੀਜ਼ਾਂ ਨੁੂੰ ਬਿਨਾਂ ਕਿਸੇ ਲੋੜ ਤੋਂ ਨਸ਼ੀਲੀਆਂ ਦਵਾਈਆਂ ਲਿਖਦਾ ਰਿਹਾ। ਇਸ ਮਾਮਲੇ ਦੀ ਜਾਂਚ ਕੀਤੀ ਤਾ ਪਤਾ ਲੱਗਿਆ ਕਿ ਉਸ ਨੇ ਜਨਵਰੀ 2019 ਤੋਂ ਫ਼ਰਵਰੀ 2025 ਦਰਮਿਆਨ 31000 ਤੋਂ ਵੱਧ ਨਸ਼ੀਲੇ ਪਦਾਰਥ ਵਾਲੀਆਂ ਦਵਾਈਆਂ ਲਿਖੀਆਂ। ਕਾਲੜਾ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ ਤੇ ਉਸ ਨੂੰ 100000 ਅਮਰੀਕੀ ਡਾਲਰ ਦੇ ਬਾਂਡ ’ਤੇ ਰਿਹਾਅ ਕੀਤਾ ਗਿਆ। ਇਸ ਤੋਂ ਇਲਾਵਾ ਕੇਸ ਚੱਲਣ ਤੱਕ ਕਾਲੜਾ ਨੂੰ ਆਪਣੀ ਮੈਡੀਕਲ ਪ੍ਰੈਕਟਿਸ ਬੰਦ ਕਰਨ ਲਈ ਕਿਹਾ ਗਿਆ ਹੈ।
Advertisement
ਉਧਰ ਦੂਜੇ ਪਾਸੇ ਕਾਲੜਾ ਦੇ ਵਕੀਲ ਮਾਈਕਲ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੁੂੰ ਨਕਾਰਿਆ ਗਿਆ ਹੈ।
Advertisement
×