ਮਾਲਦੀਵ ਨੇੜੇ ਕਾਰਗੋ ਜਹਾਜ਼ ’ਚੋਂ ਡਿੱਗਣ ਕਾਰਨ ਭਾਰਤੀ ਨਾਗਰਿਕ ਲਾਪਤਾ
ਮਾਲਦੀਵ ਨੇੜੇ ਮਾਲ ਢੋਣ ਵਾਲੇ ਜਹਾਜ਼ ਤੋਂ ਡਿੱਗਣ ਮਗਰੋਂ ਭਾਰਤੀ ਨਾਗਰਿਕ ਲਾਪਤਾ ਹੋ ਗਿਆ ਹੈ। ਨਿਊਜ਼ ਪੋਰਟਲ ਸਨ. ਐੱਮ ਵੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਭਾਰਤੀ ਝੰਡੇ ਵਾਲੇ ਜਹਾਜ਼ ਐੱਮ ਐੱਸ ਵੀ ਦੌਲ੍ਹਾ ਦੇ ਚਾਲਕ ਦਲ ਦਾ ਮੈਂਬਰ...
Advertisement
ਮਾਲਦੀਵ ਨੇੜੇ ਮਾਲ ਢੋਣ ਵਾਲੇ ਜਹਾਜ਼ ਤੋਂ ਡਿੱਗਣ ਮਗਰੋਂ ਭਾਰਤੀ ਨਾਗਰਿਕ ਲਾਪਤਾ ਹੋ ਗਿਆ ਹੈ। ਨਿਊਜ਼ ਪੋਰਟਲ ਸਨ. ਐੱਮ ਵੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਭਾਰਤੀ ਝੰਡੇ ਵਾਲੇ ਜਹਾਜ਼ ਐੱਮ ਐੱਸ ਵੀ ਦੌਲ੍ਹਾ ਦੇ ਚਾਲਕ ਦਲ ਦਾ ਮੈਂਬਰ ਵਿਲੀਮਾਲੇ ਤੋਂ ਲਗਪਗ ਇੱਕ ਕਿਲੋਮੀਟਰ ਉੱਤਰ ਵੱਲ ਸਮੁੰਦਰ ਵਿੱਚ ਡਿੱਗ ਗਿਆ। ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ ਐੱਨ ਡੀ ਐੱਫ) ਨੇ ਕਿਹਾ ਕਿ ਉਸ ਨੂੰ ਘਟਨਾ ਦੀ ਜਾਣਕਾਰੀ ਰਾਤ ਲਗਪਗ 11.35 ਵਜੇ ਮਿਲੀ ਅਤੇ ਮਾਲੇ ਏਰੀਆ ਕਮਾਂਡ ਅਧੀਨ ਤੱਟ ਰੱਖਿਅਕ ਬਲ ਦੇ ਸੈਕਿੰਡ ਸਕੁਐਡਰਨ ਨੇ ਤੁਰੰਤ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ।
Advertisement
Advertisement
×