DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਊਂਟ ਐਵਰੈਸਟ ਦੇ ਸਿਖਰ ਬਿੰਦੂ ਤੋਂ ਉਤਰਦੇ ਸਮੇਂ ਭਾਰਤੀ ਪਰਬਤਾਰੋਹੀ ਦੀ ਮੌਤ

ਕਾਠਮੰਡੂ, 16 ਮਈ ਇਕ ਮੀਡੀਆ ਰਿਪੋਰਟ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੇ ਸਿਖਰਲੇ ਬਿੰਦੂ ਤੋਂ ਉਤਰਦੇ ਸਮੇਂ ਸਿਹਤ ਸਮੱਸਿਆ (ਉਚਾਈ ਦੀ ਬਿਮਾਰੀ ਦੇ ਲੱਛਣ) ਆਉਣ ਤੋਂ ਬਾਅਦ ਇਕ 45 ਸਾਲਾ ਭਾਰਤੀ ਪਰਬਤਾਰੋਹੀ ਦੀ ਮਾਊਂਟ ਐਵਰੈਸਟ ’ਤੇ ਮੌਤ...
  • fb
  • twitter
  • whatsapp
  • whatsapp
featured-img featured-img
Photo Source: Social Media
Advertisement

ਕਾਠਮੰਡੂ, 16 ਮਈ

ਇਕ ਮੀਡੀਆ ਰਿਪੋਰਟ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੇ ਸਿਖਰਲੇ ਬਿੰਦੂ ਤੋਂ ਉਤਰਦੇ ਸਮੇਂ ਸਿਹਤ ਸਮੱਸਿਆ (ਉਚਾਈ ਦੀ ਬਿਮਾਰੀ ਦੇ ਲੱਛਣ) ਆਉਣ ਤੋਂ ਬਾਅਦ ਇਕ 45 ਸਾਲਾ ਭਾਰਤੀ ਪਰਬਤਾਰੋਹੀ ਦੀ ਮਾਊਂਟ ਐਵਰੈਸਟ ’ਤੇ ਮੌਤ ਹੋ ਗਈ। ਮ੍ਰਿਤਕ ਪਰਬਤਾਰੋਹੀ ਦੀ ਪਹਿਚਾਣ ਪੱਛਮੀ ਬੰਗਾਲ ਦੇ ਸੁਬਰਤ ਘੋਸ਼ ਵਜੋਂ ਹੋਈ ਹੈ। ਦ ਹਿਮਾਲੀਅਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਘੋਸ਼ ਇਸ ਸੀਜ਼ਨ ਦੌਰਾਨ 8,848.86 ਮੀਟਰ ਉੱਚੇ ਮਾਊਂਟ ਐਵਰੈਸਟ ’ਤੇ ਮਰਨ ਵਾਲਾ ਦੂਜਾ ਵਿਦੇਸ਼ੀ ਹੈ।

Advertisement

ਸਨੋਈ ਹੋਰਾਈਜ਼ਨ ਟਰੈਕਸ ਦੇ ਮੈਨੇਜਿੰਗ ਡਾਇਰੈਕਟਰ ਬੋਧਰਾਜ ਭੰਡਾਰੀ ਨੇ ਕਿਹਾ ਕਿ ਘੋਸ਼ ਦੀ ਮੌਤ ਸ਼ਨਿਚਰਵਾਰ ਨੂੰ ਮਾਊਂਟ ਐਵਰੈਸਟ ਦੇ ਸਿਖਰ ਬਿੰਦੂ ਦੇ ਨੇੜੇ ਹਿਲੇਰੀ ਸਟੈਪ ਦੇ ਬਿਲਕੁਲ ਹੇਠਾਂ ਹੋ ਗਈ। ਰਿਪੋਰਟ ਅਨੁਸਾਰ ਘੋਸ਼ ਸਿਖਰ ’ਤੇ ਪਹੁੰਚਣ ਵਿਚ ਲੇਟ ਸੀ ਅਤੇ ਦੁਪਹਿਰ 2 ਵਜੇ ਦੇ ਕਰੀਬ ਆਪਣੇ ਗਾਈਡ ਨਾਲ ਸਿਖਰ ’ਤੇ ਪਹੁੰਚ ਗਿਆ। ਭੰਡਾਰੀ ਨੇ ਆਪਣੇ ਗਾਈਡ ਚੰਪਾਲ ਤਮਾਂਗ ਦੇ ਹਵਾਲੇ ਨਾਲ ਕਿਹਾ ਉਤਰਨ ਦੌਰਾਨ ਉਹ ਘੋਸ਼ ਥੱਕ ਗਿਆ ਅਤੇ ਉਸ ਦੀ ਸਿਹਤ ’ਚ ਉਚਾਈ ਤੇ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣ ਦਿਖਾਈ ਦਿੱਤੇ ਅੰਤ ਵਿਚ ਸਿਖਰ ਤੋਂ ਉਤਰਦੇ ਸਮੇਂ ਉਸ ਦੇ ਸਰੀਰ ਨੇ ਹਿਲਜੁਲ ਬੰਦ ਕਰ ਦਿੱਤੀ ਅਤੇ ਉਸਦੀ ਮੌਤ ਹੋ ਗਈ।

ਘੋਸ਼ ਕ੍ਰਿਸ਼ਨਾਨਗਰ-ਸਨੋਈ ਐਵਰੈਸਟ ਐਕਸਪੀਡੀਸ਼ਨ 2025 ਦੀ ਮਾਊਂਟੇਨੀਅਰਿੰਗ ਐਸੋਸੀਏਸ਼ਨ ਦਾ ਹਿੱਸਾ। ਅਧਿਕਾਰੀ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਬੇਸ ਕੈਂਪ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਪਹਿਲਾਂ 14 ਮਈ ਨੂੰ ਫਿਲੀਪੀਨਜ਼ ਦੇ 45 ਸਾਲਾ ਫਿਲਿਪ II ਸੈਂਟੀਆਗੋ ਦੀ ਸਿਖਰ ’ਤੇ ਚੜ੍ਹਾਈ ਦੀ ਤਿਆਰੀ ਦੌਰਾਨ ਮੌਤ ਹੋ ਗਈ ਸੀ। ਹੁਣ ਤੱਕ ਇਸ ਸੀਜ਼ਨ ਵਿਚ 50 ਤੋਂ ਵੱਧ ਪਰਬਤਾਰੋਹੀ ਸਫਲਤਾਪੂਰਵਕ ਸਿਖਰ ’ਤੇ ਪਹੁੰਚ ਚੁੱਕੇ ਹਨ। 450 ਤੋਂ ਵੱਧ ਪਰਬਤਾਰੋਹੀਆਂ ਪਰਮਿਟ ਦਿੱਤੇ ਗਏ ਹਨ। -ਪੀਟੀਆਈ

Advertisement
×