ਭਾਰਤੀ-ਅਮਰੀਕੀ ਵਿਦਿਆਰਥਣ ’ਤੇ ਡਿਗਰੀ ਵੰਡ ਸਮਾਗਮ ’ਚ ਸ਼ਾਮਲ ਹੋਣ ’ਤੇ ਰੋਕ
ਨਿਊਯਾਰਕ, 2 ਜੂਨ ਮੈਸੇਚਿਊਸੈੱਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਵਿੱਚ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ਗਾਜ਼ਾ ਵਿੱਚ ਚੱਲ ਰਹੀ ਜੰਗ ਦੀ ਨਿਖੇਧੀ ਕਰਨ ਬਾਰੇ ਭਾਸ਼ਣ ਦੇਣ ਮਗਰੋਂ ਡਿਗਰੀ ਵੰਡ ਸਮਾਗਮ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਮੇਘਾ ਵੇਮੁਰੀ...
Advertisement
ਨਿਊਯਾਰਕ, 2 ਜੂਨ
ਮੈਸੇਚਿਊਸੈੱਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਵਿੱਚ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ਗਾਜ਼ਾ ਵਿੱਚ ਚੱਲ ਰਹੀ ਜੰਗ ਦੀ ਨਿਖੇਧੀ ਕਰਨ ਬਾਰੇ ਭਾਸ਼ਣ ਦੇਣ ਮਗਰੋਂ ਡਿਗਰੀ ਵੰਡ ਸਮਾਗਮ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਮੇਘਾ ਵੇਮੁਰੀ ਦਾ ਨਾਂ ਗਾਜ਼ਾ ’ਚ ਜਾਰੀ ਜੰਗ ਦਾ ਵਿਰੋਧ ਕਰਨ ਮਗਰੋਂ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਵਿਦਿਆਰਥਣ ਵੇਮੁਰੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਉਸਦੇ ਭਾਸ਼ਣ ਮਗਰੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੁੱਕਰਵਾਰ ਨੂੰ ਹੋਣ ਵਾਲੇ ਡਿਗਰੀ ਵੰਡ ਸਮਾਗਮ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਹੈ ਤੇ ਸਮਾਗਮ ਖ਼ਤਮ ਹੋਣ ਤੱਕ ਉਸ ਨੂੰ ਕੈਂਪਸ ਵਿੱਚ ਵੀ ਆਉਣ ਦੀ ਮਨਾਹੀ ਹੈ। ਐੱਮਆਈਟੀ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
Advertisement
Advertisement
×