ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਤੇ ਅਮਰੀਕਾ ਦਾ ਰਿਸ਼ਤਾ ਬੇਹੱਦ ਮਹੱਤਵਪੂਰਨ: ਰਾਜਦੂਤ ਸੰਧੂ

ਸੇਵਾਮੁਕਤ ਹੋ ਰਹੇ ਭਾਰਤੀ ਰਾਜਦੂਤ ਨੇ ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਕੀਤਾ ਸੰਬੋਧਨ
Advertisement

ਵਾਸ਼ਿੰਗਟਨ: ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨਾ ਸਿਰਫ਼ ਦੋਵਾਂ ਮੁਲਕਾਂ ਲਈ ਬਲਕਿ ਆਲਮੀ ਬਿਹਤਰੀ ਲਈ ਵੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੁਵੱਲੇ ਰਿਸ਼ਤੇ ਭਵਿੱਖ ਵਿਚ ਹੋਰ ਉਚਾਈਆਂ ਛੂਹਣਗੇ। ਪੂਰੇ ਅਮਰੀਕਾ ਦੇ ਕਰੀਬ 200 ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਦੂਜੀ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਤੇ ਲਗਾਤਾਰ ਦੇਸ਼ ਵੀ ਜਾਂਦੀ ਰਹੇ। ਦੱਸਣਯੋਗ ਹੈ ਕਿ ਤਰਨਜੀਤ ਸੰਧੂ 35 ਸਾਲਾਂ ਦੀ ਵਿਦੇਸ਼ ਸੇਵਾ (ਆਈਐਫਐੱਸ) ’ਚੋਂ ਇਸ ਮਹੀਨੇ ਦੇ ਅਖੀਰ ਵਿਚ ਸੇਵਾਮੁਕਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਸੰਧੂ ਦਾ ਸਿਆਟਲ ’ਚ ਦੂਤਾਵਾਸ ਖੋਲ੍ਹਣ ਵਿਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਭਾਈਚਾਰੇ ਨੂੰ ਦੱਸਿਆ ਕਿ ਦੋ ਹੋਰ ਭਾਰਤੀ ਦੂਤਾਵਾਸ ਜਲਦੀ ਖੁੱਲ੍ਹਣ ਜਾ ਰਹੇ ਹਨ। ਸੰਧੂ ਨੇ ਦੱਸਿਆ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਅਮਰੀਕਾ ਦੇ ਕਰੀਬ 44 ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ ਕੀਤੀ। -ਪੀਟੀਆਈ       

Advertisement
Advertisement