DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਅਮਰੀਕਾ ਸਬੰਧ ਮੇਰੇ ਲਈ ‘ਬੇਹੱਦ ਨਿੱਜੀ’: ਊਸ਼ਾ ਵੈਂਸ

ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ
  • fb
  • twitter
  • whatsapp
  • whatsapp
featured-img featured-img
ਅਮਰੀਕਾ ਦੀ ਦੋਇਮ ਮਹਿਲਾ ਊਸ਼ਾ ਵੈਂਸ ਵਿਚਾਰ ਸਾਂਝੇ ਕਰਦੀ ਹੋਈ। ਫੋਟੋ: ਪੀਟੀਆਈ
Advertisement

ਵਾਸ਼ਿੰਗਟਨ, 3 ਜੂਨ

Advertisement

ਅਮਰੀਕਾ ਦੀ ਦੋਇਮ ਮਹਿਲਾ ਊਸ਼ਾ ਵੈਂਸ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਆਪਣੇ ਲਈ ਬੇਹੱਦ ਅਹਿਮ ਦੱਸਿਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਵਿਚ ਕਈ ਵਾਰ ਉਤਾਰ ਚੜ੍ਹਾਅ ਆਉਂਦਾ ਰਿਹਾ ਹੈ ਪਰ ਉਨ੍ਹਾਂ ਲਈ ਭਾਰਤ ਨਾਲ ਸਬੰਧ ਬੇਹੱਦ ਨਿੱਜੀ ਰਹੇ ਹਨ। ਉਨ੍ਹਾਂ ਕਿਹਾ, ‘ਮੇਰੇ ਪਰਿਵਾਰਕ ਮੈਂਬਰ ਭਾਰਤ ਵਿੱਚ ਹਨ ਅਤੇ ਮੇਰੇ ਬਹੁਤ ਸਾਰੇ ਪਰਿਵਾਰਕ ਮੈਂਬਰ ਇੱਥੇ ਸੰਯੁਕਤ ਰਾਜ ਅਮਰੀਕਾ ਵਿੱਚ ਹਨ ਅਤੇ ਮੈਂ ਭਾਰਤ ਦਾ ਦੌਰਾ ਕਰਕੇ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵੱਡੀ ਹੋਈ ਹਾਂ।’

ਵੈਂਸ ਨੇ ਇੱਥੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਲੀਡਰਸ਼ਿਪ ਸੰਮੇਲਨ ਦੇ ਅੱਠਵੇਂ ਐਡੀਸ਼ਨ ਵਿੱਚ ਗੱਲਬਾਤ ਕਰਦਿਆਂ ਕਿਹਾ, ‘ਇਸ ਲਈ ਇਹ ਹਮੇਸ਼ਾ ਇੱਕ ਅਜਿਹਾ ਰਿਸ਼ਤਾ ਰਿਹਾ ਹੈ ਜਿਸ ਨੂੰ ਮੈਂ ਨਿੱਜੀ ਤੌਰ ’ਤੇ ਬਹੁਤ ਮਹੱਤਵਪੂਰਨ ਸਮਝਿਆ ਹੈ।’

ਵੈਂਸ ਨੇ ਕਿਹਾ, ‘ਜਿਸ ਤਰੀਕੇ ਨਾਲ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਦੇਸ਼ਾਂ ਦਰਮਿਆਨ ਵਧੀਆ ਮੌਕਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜੇ ਮੇਰਾ ਪਤੀ ਇੱਥੇ ਹੁੰਦਾ ਤਾਂ ਉਹ ਵੀ ਇਹੀ ਗੱਲ ਕਹਿੰਦਾ।’ ਜ਼ਿਕਰਯੋਗ ਹੈ ਕਿ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਇਕ ਵਾਰ ਕਮਜ਼ੋਰ ਹੋ ਗਏ ਸਨ। -ਪੀਟੀਆਈ

ਮੇਰੇ ਬੱਚਿਆਂ ਨੇ ਨਰਿੰਦਰ ਮੋਦੀ ਵਿੱਚ ਦਾਦਾ ਦੀ ਝਲਕ ਦੇਖੀ: ਵੈਂਸ

ਵਾਸ਼ਿੰਗਟਨ: ਅਮਰੀਕਾ ਦੀ ਦੋਇਮ ਮਹਿਲਾ ਊਸ਼ਾ ਵੈਂਸ ਨੇ ਅਪਰੈਲ ਵਿੱਚ ਆਪਣੀ ਭਾਰਤ ਫੇਰੀ ਨੂੰ ਪਰਿਵਾਰ ਲਈ ਨਾ ਭੁੱਲਣ ਵਾਲੀ ਯਾਤਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਹੋ ਗਏ ਹਨ। ਉਹ ਨਰਿੰਦਰ ਮੋਦੀ ਨੂੰ ਆਪਣਾ ਦਾਦਾ ਸਮਝਣ ਲੱਗੇ ਹਨ। ਜਦੋਂ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਅਪਰੈਲ ਵਿੱਚ ਭਾਰਤ ਦਾ ਆਪਣਾ ਪਹਿਲਾ ਅਧਿਕਾਰਤ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਊਸ਼ਾ ਵੈਂਸ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਈਵਾਨ, ਵਿਵੇਕ ਅਤੇ ਮੀਰਾਬੇਲ ਵੀ ਸਨ। ਉਨ੍ਹਾਂ ਦੇ ਪਰਿਵਾਰ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਊਸ਼ਾ ਵੈਂਸ ਨੇ ਜ਼ੋਰ ਦੇ ਕੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਸੱਚਮੁੱਚ ਬਹੁਤ ਖਾਸ ਸੀ। ਸ੍ਰੀ ਮੋਦੀ ਨੇ ਸਾਡੇ ਪੰਜ ਸਾਲਾ ਬੱਚੇ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ ਤੇ ਇਸ ਤੋਂ ਪਹਿਲਾਂ ਜਦੋਂ ਮੇਰੇ ਬੱਚਿਆਂ ਨੇ ਨਰਿੰਦਰ ਮੋਦੀ ਨੂੰ ਪੈਰਿਸ ਵਿਚ ਦੇਖਿਆ ਸੀ ਤਾਂ ਬੱਚੇ ਸ੍ਰੀ ਮੋਦੀ ਦੀ ਚਿੱਟੀ ਦਾੜ੍ਹੀ ਤੇ ਵਾਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਤੇ ਉਹ ਸ੍ਰੀ ਮੋਦੀ ਵਿਚ ਆਪਣੇ ਦਾਦਾ ਦੀ ਝਲਕ ਦੇਖਣ ਲੱਗ ਪਏ ਸਨ ਤੇ ਉਨ੍ਹਾਂ ਦੇ ਬੱਚੇ ਸ੍ਰੀ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ।’

Advertisement
×