DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਪਕਿ ਦਾ ਸੰਭਾਵੀ ਪਰਮਾਣੂ ਟਕਰਾਅ ਰੋਕਣ ’ਤੇ ਮਾਣ ਹੈ: ਟਰੰਪ

ਟਰੰਪ ਦੇ ਦਾਅਵਿਆਂ ਬਾਰੇ ਪ੍ਰਧਾਨ ਮੰਤਰੀ ਕਦੋਂ ਚੁੱਪ ਤੋੜਨਗੇ: ਕਾਂਗਰਸ
  • fb
  • twitter
  • whatsapp
  • whatsapp
Advertisement

ਨਿਊਯਾਰਕ/ਵਾਸ਼ਿੰਗਟਨ, 31 ਮਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਬਜਾਏ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਪਰਮਾਣੂ ਜੰਗ ਨੂੰ ਰੋਕਣ ਬਾਰੇ ਸਮਝੌਤੇ ’ਤੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਟਰੰਪ ਨੇ ਇਹ ਵੀ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟਕਰਾਅ ਨਹੀਂ ਰੋਕਦੇ ਤਾਂ ਅਮਰੀਕਾ ਦੋਵਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦੇਵੇਗਾ।

Advertisement

ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਆਪਣੀਆਂ ਫੌਜੀ ਝੜਪਾਂ ਦੌਰਾਨ ਭਾਰਤੀ ਅਤੇ ਅਮਰੀਕੀ ਨੇਤਾਵਾਂ ਨਾਲ ਗੱਲਬਾਤ ਵਿੱਚ ਵਪਾਰ ਦਾ ਮੁੱਦਾ ਬਿਲਕੁਲ ਵੀ ਨਹੀਂ ਆਇਆ ਸੀ। ਭਾਰਤ ਨੇ ਵਾਸ਼ਿੰਗਟਨ ਦੇ ਵਾਰ-ਵਾਰ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਅਸਲ ਵਿੱਚ ਰੱਦ ਕਰ ਦਿੱਤਾ, ਕਿ ਵਪਾਰ ਬਾਰੇ ਪੇਸ਼ਕਸ਼ ਨੇ ਟਕਰਾਅ ਨੂੰ ਰੋਕਿਆ ਹੈ।

ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਜਿਸ ਸਮਝੌਤੇ ’ਤੇ ਮੈਨੂੰ ਸਭ ਤੋਂ ਵੱਧ ਮਾਣ ਹੈ, ਉਹ ਇਹ ਹੈ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਡੀਲ ਕਰ ਰਹੇ ਰਹੇ ਹਾਂ ਅਤੇ ਅਸੀਂ ਵਪਾਰ ਰਾਹੀਂ ਸੰਭਾਵੀ ਤੌਰ ’ਤੇ ਪਰਮਾਣੂ ਯੁੱਧ ਨੂੰ ਰੋਕਣ ਦੇ ਯੋਗ ਹੋਏ ਹਾਂ।’’

ਪ੍ਰਧਾਨ ਮੰਤਰੀ ਆਪਣੀ ਚੁੱਪ ਕਦੋਂ ਤੋੜਨਗੇ?: ਕਾਂਗਰਸ

ਉਧਰ ਟਰੰਪ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਦੋਂ ਜਵਾਬ ਦੇਣਗੇ। ਐਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਰੰਪ ਦੀ ਇੱਕ ਵੀਡੀਓ ਕਲਿੱਪ ਨੂੰ ਟੈਗ ਕਰਕੇ ਕਿਹਾ ਕਿ ਇਹ 21 ਦਿਨਾਂ ਵਿੱਚ 11ਵੀਂ ਵਾਰ ਹੈ ਜਦੋਂ ਮੋਦੀ ਦੇ ਮਹਾਨ ਦੋਸਤ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਗੁਆਂਢੀਆਂ ਵਿਚਕਾਰ ਜੰਗਬੰਦੀ ਵਿੱਚ ਉਨ੍ਹਾਂ ਦੀ ਭੂਮਿਕਾ ਸੀ। ਉਨ੍ਹਾਂ ਪੁੱਛਿਆ, ‘‘ਪ੍ਰਧਾਨ ਮੰਤਰੀ ਕਦੋਂ ਬੋਲਣਗੇ?’’। -ਪੀਟੀਆਈ

Advertisement
×