ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਿਹਤ ਜਾਂਚ ਦੇ ਹੁਕਮ
ਇਸਲਾਮਾਬਾਦ, 20 ਅਪਰੈਲ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ (49) ਦੀ ਡਾਕਟਰੀ ਜਾਂਚ ਕਰਵਾਉਣ ਦੀ ਅਰਜ਼ੀ ਪ੍ਰਵਾਨ ਕਰ ਲਈ ਅਤੇ ਬੁਸ਼ਰਾ ਬੀਬੀ ਦੀ ਦੋ ਦਿਨਾਂ ਦੇ ਅੰਦਰ ਕਿਸੇ ਪ੍ਰਾਈਵੇਟ ਹਸਪਤਾਲ...
Advertisement
ਇਸਲਾਮਾਬਾਦ, 20 ਅਪਰੈਲ
ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ (49) ਦੀ ਡਾਕਟਰੀ ਜਾਂਚ ਕਰਵਾਉਣ ਦੀ ਅਰਜ਼ੀ ਪ੍ਰਵਾਨ ਕਰ ਲਈ ਅਤੇ ਬੁਸ਼ਰਾ ਬੀਬੀ ਦੀ ਦੋ ਦਿਨਾਂ ਦੇ ਅੰਦਰ ਕਿਸੇ ਪ੍ਰਾਈਵੇਟ ਹਸਪਤਾਲ ’ਚੋਂ ਐਂਡੋਸਕੋਪੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕਈ ਕੇਸਾਂ ’ਚ ਦੋਸ਼ੀ ਠਹਿਰਾਏ ਜਾਣ ਮਗਜੋਂ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਰੱਖਿਆ ਹੈ ਜਦਕਿ ਬੁਸ਼ਰਾ ਬੀਬੀ ਬਾਨੀ ਗਾਲਾ ਇਸਲਾਮਾਬਾਦ ’ਚ ਇਮਰਾਨ ਦੇ ਘਰ, ਜੇਲ੍ਹ ਵਿੱਚ ਬੰਦ ਹੈ। ‘ਗ਼ੈਰ-ਇਸਲਾਮਕ ਵਿਆਹ’ ਮਾਮਲੇ ’ਚ ਫਰਵਰੀ ਮਹੀਨੇ ਦੋਵਾਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਘਰ ਨੂੰ ਸਬ-ਜੇਲ੍ਹ ’ਚ ਬਦਲ ਦਿੱਤਾ ਗਿਆ ਸੀ। -ਪੀਟੀਆਈ
Advertisement
Advertisement