DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Imran Khan: ਇਮਰਾਨ ਖਾਨ ਦੀ ਪਾਰਟੀ ਵੱਲੋਂ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਮੁਲਤਵੀ

ਪਾਰਟੀ ਕਾਰਕੁਨਾਂ ’ਤੇ ਤਸ਼ੱਦਦ ਕਰਨ ਦੇ ਦੋਸ਼
  • fb
  • twitter
  • whatsapp
  • whatsapp
featured-img featured-img
AppleMark
Advertisement

ਇਸਲਾਮਾਬਾਦ, 27 ਨਵੰਬਰ

Imran Khan: ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਬੀਤੀ ਰਾਤ ਹਕੂਮਤੀ ਜਬਰ ਤੋਂ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ ਹਾਲ ਦੀ ਘੜੀ ਰੋਕ ਦਿੱਤਾ ਹੈ, ਇਨ੍ਹਾਂ ਪ੍ਰਦਰਸ਼ਨਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ ਸਨ ਜਦੋਂ ਕਿ ਪਾਕਿਸਤਾਨ ਤਹਿਰੀਕ ਏ ਪਾਰਟੀ (ਪੀਟੀਆਈ) ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸੈਂਕੜੇ ਕਾਰਕੁਨ ਮਾਰੇ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਦੇ ਥਹੁ ਟਿਕਾਣੇ ਦਾ ਪਤਾ ਨਾ ਲੱਗ ਸਕਿਆ ਸੀ ਪਰ ਹੁਣ ਇਹ ਪਤਾ ਲੱਗਿਆ ਹੈ ਕਿ ਉਹ ਉੱਤਰ ਪੱਛਮੀ ਸੂਬੇ ਦੇ ਐਬਟਾਬਾਦ ਦੇ ਨੇੜੇ ਮਾਨਸੇਹਰਾ ਵਿੱਚ ਹਨ।

Advertisement

AppleMark

ਅਧਿਕਾਰੀਆਂ ਨੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਵੱਲੋਂ ਤਿੰਨ ਦਿਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬੰਦ ਕੀਤੇ ਗਏ ਸਾਰੇ ਮੁੱਖ ਮਾਰਗਾਂ ਦੀ ਸਫਾਈ ਕਰਵਾ ਕੇ ਸੜਕਾਂ ਆਵਾਜਾਈ ਲਈ ਖੋਲ੍ਹ ਦਿੱਤੀਆਂ ਹਨ। ਇਸ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬੇਰਹਿਮੀ ਨਾਲ ਨਿਹੱਥੇ ਲੋਕਾਂ ਦੀ ਮਾਰਕੁਟਾਈ ਕੀਤੀ ਤੇ ਪਾਰਟੀ ਕਾਰਕੁਨਾਂ ’ਤੇ ਤਸ਼ੱਦਦ ਢਾਹਿਆ।

Advertisement
×